ਕੈਨੇਡਾ ਅਤੇ ਚੀਨ ਨੇ ਜਾਰੀ ਕੀਤੀ ਊਰਜਾ ਸਹਿਯੋਗ ਲਈ ਖਾਸ ਯੋਜਨਾ

ਕੈਨੇਡਾ ਨੇ ਬੀਜਿੰਗ ਵਿੱਚ ਅੱਜ ਇੱਕ ਸਮਝੌਤਾ ਪੱਤਰ (MOU) ਸਾਈਨ ਕੀਤਾ ਹੈ, ਜਿਸ ਅਧਾਰ ‘ਤੇ ਚੀਨ ਵੱਲ oil, natural gas ਅਤੇ clean energy ਦੇ exports ਨੂੰ ਵਧਾਇਆ ਜਾ ਸਕਦਾ ਹੈ।

ਕੈਨੇਡਾ ਦੇ Minister of Energy and Natural Resources ਟਿਮ ਹੌਡਸਨ ਨੇ ਕਿਹਾ ਕਿ ਚੀਨ ਨੇ ਸਾਫ਼ ਕੀਤਾ ਹੈ ਕਿ ਉਹ ਹੋਰ Canadian energy ਚਾਹੁੰਦੇ ਹਨ। ਹੌਡਸਨ ਨੇ ਦੱਸਿਆ, “ਚੀਨ ਭਰੋਸੇਯੋਗ ਵਪਾਰਿਕ ਸਾਥੀ ਚਾਹੁੰਦਾ ਹੈ ਜੋ ਊਰਜਾ ਨੂੰ ਰਾਜਨੀਤਿਕ ਹਥਿਆਰ ਵਜੋਂ ਨਹੀਂ ਵਰਤਦਾ।”

ਇਸ ਸਮਝੌਤੇ ਨਾਲ ਚੀਨ ਅਤੇ ਕੈਨੇਡਾ Clean ਅਤੇ Traditional energy ਵਿੱਚ ਵਧੇਰੇ ਸਹਿਯੋਗ ਕਰਨਗੇ। ਇਸ ਵਿੱਚ ਪੈਟਰੋਲਿਯਮ, LNG ਅਤੇ LPG export ਵਿੱਚ ਵੱਧ ਸਾਂਝੇਦਾਰੀ ਦੇ ਮੌਕੇ ਖੋਲੇ ਗਏ ਹਨ। MOU ਦੇ ਤਹਿਤ ਹਰ 12–18 ਮਹੀਨਿਆਂ ‘ਚ ਮੰਤਰੀ level ‘ਤੇ ਗੱਲਬਾਤ ਕੀਤੀ ਜਾਵੇਗੀ ਅਤੇ clean energy, ਆਫਸ਼ੋਰ ਵਿੰਡ ਅਤੇ ਸੋਲਰ ਵਰਗੇ ਖੇਤਰਾਂ ਵਿੱਚ ਸਹਿਯੋਗ ਦੇ ਅਵਸਰਾਂ ਦੀ ਜਾਂਚ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਚੀਨੀ ਰਾਸ਼ਟਰਪਤੀ xi-ਜਿਨਪਿੰਗ ਨਾਲ ਮਿਲਣ ਤੋਂ ਪਹਿਲਾਂ ਚੀਨ ਦੇ ਵਪਾਰਿਕ ਅਤੇ ਕਲੀਨ energy investors ਨੂੰ ਕੈਨੇਡਾ ਵਿੱਚ ਇਨਵੈਸਟ ਲਈ ਮਨਾਇਆ ਹੈ। ਉਹ ਕਹਿੰਦੇ ਹਨ ਕਿ ਇਹ ਦੌਰਾ ਦੋਹਾਂ ਦੇਸ਼ਾਂ ਲਈ ਇੱਕ ਨਵੀਂ ਰਣਨੀਤਕ ਭਾਈਚਾਰੇ ਦੀ ਸ਼ੁਰੂਆਤ ਹੈ।

ਇਹ ਸਮਝੌਤਾ 2017 ਦੇ ਮੌਜੂਦਾ ਪੈਕਟ ‘ਤੇ ਨਿਰਭਰ ਕਰਦਾ ਹੈ ਜੋ ਕਲਾਈਮੇਟ ਚੇਂਜ ਅਤੇ ਘੱਟ ਕਾਰਬਨ ਉਤਪਾਦਨ ਵਾਲੀ ਤਕਨੀਕ ‘ਤੇ ਧਿਆਨ ਦਿੰਦਾ ਸੀ। ਹੁਣ ਦੀ ਸਾਂਝੇਦਾਰੀ ਨਾਲ ਕੈਨੇਡਾ ਅਤੇ ਚੀਨ ਦੀ energy, ਖੇਤੀਬਾੜੀ ਅਤੇ ਲੋਕਾਂ ਵਿਚਕਾਰ ਸੰਬੰਧਾਂ ਵਿੱਚ ਹੋਰ ਗਹਿਰਾਈ ਆ ਸਕਦੀ ਹੈ।

ਇਸ ਲੇਖ ਨੂੰ ਸਾਂਝਾ ਕਰੋ: