ਕੈਨੇਡਾ ਦੇ ਐਮਰਜੈਂਸੀ ਹਾਲ: ਬ੍ਰੇਕਿੰਗ ਪੌਇੰਟ 'ਤੇ ਸਿਸਟਮ

ਕੈਨੇਡੀਅਨ ਹਸਪਤਾਲਾਂ ਦੇ ਐਮਰਜੈਂਸੀ ਹਾਲਾਂ ‘ਚ ਭੀੜ ਅਤੇ ਬੈਕਲੌਗ ਨੇ ਸਿਸਟਮ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਵਾਇਆ ਹੈ। ਕੈਨੇਡੀਅਨ ਮੈਡੀਕਲ ਅਸੋਸੀਏਸ਼ਨ CMA ਦੀ ਪ੍ਰਧਾਨ ਡਾ. ਮਾਰਗੋਟ ਬਰਨੈਲ ਨੇ ਕਿਹਾ ਕਿ “ਸਿਸਟਮ ਲਗਭਗ ਬ੍ਰੇਕਿੰਗ ਪੌਇੰਟ ‘ਤੇ ਹੈ।” ਐਮਰਜੈਂਸੀ ਹਾਲਾਂ ਵਿੱਚ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ ਅਤੇ ਉਹ ਜਟਿਲ ਤਬੀਅਤ ਵਾਲੇ ਮਰੀਜ਼ ਹਨ, ਓਹਨਾ ਨੂੰ ਡਾਕਟਰਾਂ ਦਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਅਤੇ ਬੈਡ ਮਿਲਣ ਵਿੱਚ ਵੀ ਸਮਾਂ ਲੱਗ ਰਿਹਾ ਹੈ।

ਉਦਾਹਰਣ ਲਈ, ਓਟਾਵਾ ਦੇ ਚਿਲਡ੍ਰਨਸ ਹਸਪਤਾਲ ਵਿੱਚ ਗੈਰ-ਤਤਕਾਲ ਮਰੀਜ਼ਾਂ ਲਈ ਇੰਤਜ਼ਾਰ ਦਾ ਸਮਾਂ ਤਕਰੀਬਨ 15 ਘੰਟੇ ਸੀ। ਓਨਟਾਰੀਓ ਦੇ ਅੰਕੜੇ ਦੱਸਦੇ ਹਨ ਕਿ ਜਨਵਰੀ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ ਐਮਰਜੈਂਸੀ ਹਾਲ ਵਿੱਚ ਔਸਤ 20 ਘੰਟੇ ਬਿਤਾਉਂਦੇ ਹਨ।

ਐਮਰਜੈਂਸੀ ਫਿਜੀਸ਼ੀਅਨ ਡਾ. ਮਾਈਕਲ ਹਰਮਨ, ਨੇ ਕਿਹਾ ਕਿ ਐਮਰਜੈਂਸੀ ਹਾਲ ਹੁਣ “ਹਸਪਤਾਲ ਲਈ ਡਿਫੈਕਟੋ ਬੋਰਡਿੰਗ ਹਾਉਸ” ਬਣ ਗਈਆਂ ਹਨ, ਕਿਉਂਕਿ ਹਸਪਤਾਲ ਦੇ ਕਮਰੇ ਲੰਬੇ ਸਮੇਂ ਲਈ ਬੰਦ ਹਨ।

ਸਿਸਟਮ ਦਾ ਦਬਾਅ ਵਧਣ ਦੇ ਕਾਰਨ, ਸਿਹਤ ਦੇਖਭਾਲ ਅਤੇ LONG-TERM CARE ਦੀ ਲੋੜ ਬਹੁਤ ਮਹੱਤਵਪੂਰਨ ਹੈ। CMA ਅਨੁਸਾਰ, 5.8 ਮਿਲੀਅਨ ਕੈਨੇਡੀਅਨਾਂ ਨੂੰ ਪ੍ਰਾਇਮਰੀ ਕੇਅਰ ਦੀ ਪਹੁੰਚ ਨਹੀਂ ਹੈ।

ਡਾ. ਬਰਨੈਲ ਅਤੇ ਡਾ. ਹਰਮਨ ਦੋਵੇਂ ਇਹ ਮੰਨਦੇ ਹਨ ਕਿ ਹਾਲਾਤ ਸੰਘਰਸ਼ਪੂਰਨ ਹਨ ਪਰ ਹੱਲ ਮੌਜੂਦ ਹਨ। ਬਿਹਤਰ ਪ੍ਰਾਇਮਰੀ ਕੇਅਰ, LONG-TERM CARE, ਵਧੇਰੇ ਹਸਪਤਾਲ ਬੈਡ ਅਤੇ ਡਾਕਟਰਾਂ ਦੀ ਭਰਤੀ ਨਾਲ ਇਹ ਦਬਾਅ ਘਟਾਇਆ ਜਾ ਸਕਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: