ਸਰੀ ਦੇ ਈਸਟ ਕਲੋਵਰਡੇਲ ਇਲਾਕੇ ਵਿੱਚ ਇੱਕ ਕਾਰੋਬਾਰ ’ਤੇ ਫਿਰ ਚੱਲੀਆਂ ਗੋਲੀਆਂ
ਅੱਜ ਇਕ ਵਾਰ ਫੇਰ ਸਰੀ ਦੇ ਈਸਟ ਕਲੋਵਰਡੇਲ ਇਲਾਕੇ ਵਿੱਚ ਇੱਕ ਕਾਰੋਬਾਰ ’ਤੇ ਗੋਲੀਆਂ ਚਲਾਏ ਜਾਣ ਦੀ ਖ਼ਬਰ ਆਈ ਹੈ
ਸਰੀ ਪੁਲਿਸ ਨੇ news release ਦਸਿਆ ਕਿ ਘਟਨਾ ਦੀ ਜਾਂਚ RCMP ਦੀ ਸਰੀ ਪ੍ਰੋਵਿੰਸ਼ਲ ਓਪਰੇਸ਼ਨਜ਼ ਸਪੋਰਟ ਯੂਨਿਟ (SPOSU) ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ 19 ਜਨਵਰੀ 2026 ਨੂੰ ਸਵੇਰੇ 8 ਵਜੇ ਤੋਂ ਥੋੜ੍ਹਾ ਬਾਅਦ, ਇੱਕ ਕਾਰੋਬਾਰੀ ਨੇ ਰਿਪੋਰਟ ਦਿੱਤੀ ਕਿ ਲੈਂਗਲੀ ਬਾਇਪਾਸ ਦੇ 193 ਸਟ ਦੇ ਨੇੜੇ ਸਥਿਤ ਉਸਦੇ ਕਾਰੋਬਾਰ ’ਤੇ ਰਾਤ ਦੌਰਾਨ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਮਾਰਤ ਨੂੰ ਗੋਲੀਆਂ ਕਾਰਨ ਨੁਕਸਾਨ ਪਹੁੰਚਿਆ ਹੈ, ਹਾਲਾਂਕਿ ਘਟਨਾ ਵੇਲੇ ਕਾਰੋਬਾਰ ਬੰਦ ਸੀ ਅਤੇ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਇਸ ਮਾਮਲੇ ਦੀ ਜਾਂਚ ਹੁਣ SPOSU ਦੀ ਜਨਰਲ ਇਨਵੈਸਟਿਗੇਸ਼ਨ ਯੂਨਿਟ ਕਰ ਰਹੀ ਹੈ ਅਤੇ ਸ਼ੁਰੂਆਤੀ ਤੌਰ ’ਤੇ ਇਸਨੂੰ extortion ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਸਮੇਤ ਕੋਈ ਵੀ ਜਾਣਕਾਰੀ ਹੋਵੇ ਤਾਂ ਸਰੀ ਪੁਲਿਸ ਸਰਵਿਸ ਦੀ ਨਾਨ-ਐਮਰਜੈਂਸੀ ਲਾਈਨ 604-599-0502 'ਤੇ ਸੰਪਰਕ ਕਰ ਸਕਦੇ ਹਨ