ਨਿਊ ਵੈਸਟਮਿਨਸਟਰ ਵਿੱਚ ਅੱਜ ਦੋ ਕਾਰਾਂ ਦੀ ਟੱਕਰ ਵਿੱਚ ਤਿੰਨ ਗੰਭੀਰ ਜ਼ਖ਼ਮੀ
ਬ੍ਰਿਟਿਸ਼ ਕੋਲੰਬੀਆ ਦੇ ਨਿਊ ਵੈਸਟਮਿਨਸਟਰ ਵਿੱਚ ਅੱਜ ਦੋ ਕਾਰਾਂ ਦੀ ਟੱਕਰ ਵਿੱਚ ਤਿੰਨ ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਇਹ ਹਾਦਸਾ ਕੈਂਬਰਲੈਂਡ ਸਟ੍ਰੀਟ ਅਤੇ ਈਸਟ 8ਵੀਂ ਐਵਿਨਿਊ ਦੇ ਨੇੜੇ ਇਕ ਰਹਾਇਸ਼ੀ ਇਲਾਕੇ ਵਿੱਚ ਵਾਪਰਿਆ। ਨਿਊ ਵੈਸਟਮਿਨਸਟਰ ਪੁਲਿਸ ਵਿਭਾਗ ਨੇ ਹੋਰ ਜਾਣਕਾਰੀ ਨਹੀਂ ਦਿੱਤੀ, ਹਾਲਾਂਕਿ ਸਵੇਰੇ 6 ਵਜੇ ਤੋਂ ਥੋੜ੍ਹੀ ਦੇਰ ਬਾਅਦ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਗਿਆ ਕਿ ਚੌਰਾਹਾ ਦੋਹਾਂ ਪਾਸਿਆਂ ਤੋਂ ਟ੍ਰੈਫਿਕ ਲਈ ਬੰਦ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਇਲਾਕੇ ਵਿੱਚ ਆਉਣ ਤੋਂ ਬਚਣ ਦੀ ਅਪੀਲ ਕੀਤੀ ਗਈ। ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਬੁਲਾਰੇ ਅਨੁਸਾਰ, ਹਾਦਸੇ ਦੀ ਸੂਚਨਾ ਸਵੇਰੇ 2 ਵਜੇ ਤੋਂ ਥੋੜ੍ਹਾ ਪਹਿਲਾਂ ਮਿਲੀ, ਜਿਸ ਤੋਂ ਬਾਅਦ ਤਿੰਨ ਐਂਬੂਲੈਂਸਾਂ ਅਤੇ ਇੱਕ ਪੈਰਾਮੈਡਿਕ ਸੁਪਰਵਾਇਜ਼ਰ ਮੌਕੇ ’ਤੇ ਪਹੁੰਚੇ। ਪੈਰਾਮੈਡਿਕਸ ਨੇ ਤਿੰਨ ਮਰੀਜ਼ਾਂ ਨੂੰ ਐਮਰਜੈਂਸੀ ਇਲਾਜ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਇਸ ਲੇਖ ਨੂੰ ਸਾਂਝਾ ਕਰੋ: