ਓਨਟੇਰੀਓ ਸਰਕਾਰ ਨੇ ਇਸ਼ਤਿਹਾਰਬਾਜ਼ੀ 'ਤੇ ਸੈਂਕੜੇ ਮਿਲੀਅਨ ਡਾਲਰ ਤੋਂ ਵੱਧ ਖਰਚੇ
ਓਨਟਾਰੀਓ ਨੇ ਪਿਛਲੇ ਸਾਲ TAXPAYERS ਦੁਆਰਾ ਫੰਡ ਕੀਤੇ ਇਸ਼ਤਿਹਾਰਾਂ 'ਤੇ ਰਿਕਾਰਡ $112 ਮਿਲੀਅਨ ਖਰਚ ਕੀਤੇ, ਜਿਸ ਵਿੱਚੋਂ 38 ਫ਼ੀਸਦ ਐਡ ਕੈਂਪੇਨ ਪਹਿਲਾਂ ਤੋਂ ਹੀ ਲੋਕਾਂ ‘ਤੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਬਾਰੇ ਸਕਾਰਾਤਮਕ ਪ੍ਰਭਾਵ ਛੱਡਣ ਲਈ ਤਿਆਰ ਕੀਤੇ ਗਏ। ਆਡੀਟਰ ਜਨਰਲ Shelley Spence ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਦੱਸਿਆ ਕਿ ਇਹ ਖ਼ਰਚਾ ਪਿਛਲੇ ਸਾਲ ਦੇ ਰਿਕਾਰਡ ਤੋਂ $8.4 ਮਿਲੀਅਨ ਵੱਧ ਹੈ ਅਤੇ ਇਹ ਖ਼ਰਚਾ 2024-25 fiscal year ਅਤੇ ਸੂਬਾਈ ਚੋਣਾਂ ਤੋਂ ਪਹਿਲਾਂ ਹੋਇਆ।
ਸਪੈਂਸ ਨੇ ਅਗਾਹ ਕੀਤਾ ਕਿ ਕੁਝ ਕੈਂਪੇਨ ਜਿਵੇਂ “It’s Happening Here” ($19.1 ਮਿਲੀਅਨ) ਅਤੇ “Highways and Infrastructure” ($8 ਮਿਲੀਅਨ) ਮੁੱਖ ਤੌਰ ‘ਤੇ ਸਰਕਾਰ ਨੂੰ ਪ੍ਰੋਮੋਟ ਕਰਨ ਲਈ ਬਣਾਏ ਗਏ ਸਨ ਅਤੇ ਬਹੁਤ ਸਾਰੇ ਦਾਅਵੇ ਬਿਨਾਂ ਸਬੂਤ ਦੇ ਕੀਤੇ ਗਏ।
ਉਸਨੇ ਕਿਹਾ ਕਿ TAXPAYERS ਦੇ ਪੈਸੇ ਦੀ ਐਡਵਰਟਾਈਜ਼ਿੰਗ ਦਾ ਮੁੱਖ ਮਕਸਦ ਓਨਟਾਰੀਓ ਵਾਸੀਆਂ ਨੂੰ ਜਾਣਕਾਰੀ ਦੇਣਾ ਹੋਣਾ ਚਾਹੀਦਾ ਹੈ।
ਵਾਤਾਵਰਣ ਮੰਤਰੀ ਟਾਡ ਮੈਕਕਾਰਥੀ ਨੇ ਖਰਚੇ ਦਾ ਬਚਾਅ ਕੀਤਾ, ਇਹ ਕਹਿੰਦੇ ਹੋਏ ਕਿ ਇਹ ਓਨਟਾਰੀਓ ਵਾਸੀਆਂ ਨੂੰ ਜਾਣਕਾਰੀ ਦੇਣ ਅਤੇ ਅਮਰੀਕੀ ਟੈਰਿਫ਼ਾਂ ਦੇ ਖਿਲਾਫ਼ ਸੂਚਨਾ ਮੁਹੱਈਆ ਕਰਨ ਲਈ ਲੋੜੀਂਦਾ ਸੀ।
ਦੂਜੇ ਪਾਸੇ, NDP ਨੇਤਾ Marit Stiles ਨੇ ਇਹ ਖ਼ਰਚਾ “TAXPAYERS ਦੇ ਪੈਸਿਆਂ ਨਾਲ ਬਣਾਇਆ ਗਿਆ ਪ੍ਰੋਪੇਗੰਡਾ ” ਕਹਿ ਕੇ ਸਰਕਾਰ ਦੀਆਂ ਪ੍ਰਾਥਮਿਕਤਾਵਾਂ ‘ਤੇ ਸਵਾਲ ਚੁੱਕੇ।
ਆਡੀਟਰ ਦੀ ਰਿਪੋਰਟ ਦੇ ਅੰਕੜਿਆਂ ਦੇ ਅਨੁਸਾਰ, ਫੋਰਡ ਸਰਕਾਰ ਨੇ 2018 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ TAXPAYERS ਦੁਆਰਾ ਫੰਡ ਕੀਤੇ ਇਸ਼ਤਿਹਾਰਾਂ 'ਤੇ ਲਗਭਗ $452 ਮਿਲੀਅਨ ਖਰਚ ਕੀਤੇ ਹਨ