ਰੈਵੇਨਿਊ ਕੈਨੇਡਾ ਘੱਟ ਇਨਕਮ ਵਾਲਿਆਂ ਨੂੰ ਦੇ ਸਕਦੀ ਹੈ ਵੱਡੀ ਰਾਹਤ
ਕੈਨੇਡਾ ਰੈਵਨਿਊ ਏਜੰਸੀ ਮੁਤਾਬਕ, ਅਗਲੇ ਸਾਲ ਫੈਡਰਲ ਇਨਕਮ ਟੈਕਸ ਬ੍ਰੈਕਟਾਂ ਵਿੱਚ ਤਬਦੀਲੀਆਂ ਹੋ ਸਕਦੀਆਂ ਹਨ, ਜਿਸ ਨਾਲ ਘੱਟ ਕਮਾਈ ਵਾਲਿਆਂ ਨੂੰ 2026 ਤੋਂ ਕੁਝ ਘੱਟ ਟੈਕਸ ਦੇਣਾ ਪੈ ਸਕਦਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ 2025 ਵਿੱਚ ਪੇਸ਼ ਕੀਤੇ “ਮਿਡਲ-ਕਲਾਸ ਟੈਕਸ ਕਟ” ਤਹਿਤ ਸਭ ਤੋਂ ਹੇਠਲੀ ਟੈਕਸ ਦਰ 15% ਤੋਂ ਘਟਾ ਕੇ 14% ਕੀਤੀ ਜਾ ਰਹੀ ਹੈ।
2025 ਵਿੱਚ ਪਹਿਲੇ $57,375 ‘ਤੇ ਇਹ ਦਰ ਲਾਗੂ ਸੀ, ਜਦਕਿ 2026 ਵਿੱਚ ਇਹ ਸੀਮਾ $58,523 ਹੋ ਜਾਵੇਗੀ, ਕਿਉਂਕਿ ਬ੍ਰੈਕਟਾਂ ਨੂੰ ਮਹਿੰਗਾਈ ਮੁਤਾਬਕ ਸੈਟ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਦੂਜੇ, ਤੀਜੇ, ਚੌਥੇ ਅਤੇ ਸਭ ਤੋਂ ਉੱਪਰਲੇ ਟੈਕਸ ਬ੍ਰੈਕਟਾਂ ਦੀਆਂ ਹੱਦਾਂ ਵੀ ਮਹਿੰਗਾਈ ਦੇ ਹਿਸਾਬ ਨਾਲ 2026 ਵਿੱਚ ਵਧ ਜਾਣਗੀਆਂ। CRA ਦਾ ਕਹਿਣਾ ਹੈ ਕਿ 2025 ਲਈ ਪੂਰੇ ਸਾਲ ਦੀ ਪ੍ਰਭਾਵਸ਼ਾਲੀ ਟੈਕਸ ਦਰ 14.5% ਰਹੇਗੀ, ਅਤੇ 2026 ਤੋਂ ਇਹ ਪੱਕੇ ਤੌਰ ‘ਤੇ 14% ਹੋ ਜਾਵੇਗੀ।
ਟੈਕਸ ਮਾਹਿਰਾਂ ਦੇ ਮੁਤਾਬਕ, ਮਹਿੰਗਾਈ ਦੇ ਅਧਾਰ ‘ਤੇ ਬ੍ਰੈਕਟ ਵਧਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਲੋਕਾਂ ਦੀ ਖਰੀਦਣ ਦੀ ਅਸਲੀ ਤਾਕਤ ਇੱਕੋ ਜਿਹੀ ਰਹੇ।