ਵੈਨਕੂਵਰ ਵਿੱਚ ਇਮਾਰਤ ਦੀ ਬਾਲਕੋਨੀ ਵਿੱਚੋਂ ਡਿਗਣ ਕਾਰਨ ਮਰਨ ਵਾਲੀ ਬੱਚੀ ਦੀ ਜਾਂਚ ਮੁਕੰਮਲ

ਵੈਨਕੂਵਰ ਪੁਲਿਸ ਵਿਭਾਗ (VPD) ਨੇ ਕਿਹਾ ਹੈ ਕਿ ਉਹ ਯਾਲੇਟਾਊਨ ਵਿੱਚ ਪਿਛਲੇ ਮਹੀਨੇ ਇਕ ਉੱਚ ਮੰਜ਼ਿਲ ਵਾਲੀ ਬਾਲਕਨੀ ਤੋਂ ਡਿੱਗ ਕੇ ਮਾਰੀ ਗਈ ਛੋਟੀ ਕੁੜੀ ਦੇ ਮਾਮਲੇ ਦੀ ਜਾਂਚ ਮੁਕੰਮਲ ਕਰ ਚੁੱਕੇ ਹਨ।


ਪੁਲਿਸ ਨੂੰ 11 ਨਵੰਬਰ ਨੂੰ ਦੁਪਹਿਰ 2:30 ਵਜੇ ਨੇਲਸਨ ਸਟਰੀਟ ਅਤੇ ਐਕਸਪੋ ਬੁਲੇਵਾਰਡ ਨੇੜੇ ਇਕ ਰਿਹਾਇਸ਼ੀ ਇਮਾਰਤ ਵਿੱਚ ਹਾਦਸੇ ਦੀ ਸੂਚਨਾ ਮਿਲੀ ਸੀ ।


VPD ਦੀ ਕਾਂਸਟੇਬਲ ਤਾਨੀਆ ਵਿਸਿੰਟਿਨ ਨੇ ਉਸ ਸਮੇਂ ਕਿਹਾ, “ਸਾਨੂੰ ਇੱਕ ਬੱਚੇ ਦੀ ਸੂਚਨਾ ਮਿਲੀ ਜੋ ਇਕ ਉੱਚ ਮੰਜ਼ਿਲ ਵਾਲੀ ਬਾਲਕਨੀ ਤੋਂ ਹੇਠਾਂ ਵਾਲੀ ਬਾਲਕਨੀ ਵਿਚ ਡਿੱਗਿਆ ਸੀ।”ਫਿਰਸਟ ਰੇਸਪੋਂਡੇਰਸ ਨੇ ਉਸ ਦੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ 8 ਸਾਲ ਦੀ ਕੁੜੀ ਮੌਕੇ ‘ਤੇ ਹੀ ਦਮ ਤੋੜ ਗਈ।


ਵੀ.ਪੀ.ਡੀ. ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਮੌਤ ਵਿੱਚ ਕੋਈ ਅਪਰਾਧਕ ਕਾਰਨ ਨਹੀਂ ਸੀ ਅਤੇ “11 ਨਵੰਬਰ ਦਾ ਇਹ ਹਾਦਸਾ ਇੱਕ ਦੁਖਦਾਇਕ ਹਾਦਸਾ ਸੀ।”


ਕੁੜੀ ਦੇ ਪਰਿਵਾਰ ਦੀ ਮਦਦ ਲਈ ਚਲਾਇਆ ਗਿਆ GoFundMe ਫੰਡਰੇਜ਼ਰ ਹੁਣ ਤੱਕ 50,000 ਡਾਲਰ ਤੋਂ ਵੱਧ ਰਾਸ਼ੀ ਇਕੱਤਰ ਕਰ ਚੁੱਕਾ ਹੈ।

Share this article: