ਵੈਨਕੂਵਰ ਲੋਅਰ ਮੇਲਲੈਂਡ 'ਚ ਭਾਰੀ ਮੀਂਹ ਦੀ ਚਿਤਾਵਨੀ
ਐਨਵਾਇਰਨਮੈਂਟ ਕੈਨੇਡਾ ਨੇ ਲੋਅਰ ਮੇਨਲੈਂਡ ਦੇ ਵੱਡੇ ਹਿੱਸੇ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਵੈਸਟ ਵੈਂਕੂਵਰ, ਨਾਰਥ ਵੈਂਕੂਵਰ, ਮੇਪਲ ਰਿਜ, ਪਿਟ ਮੀਡੋਜ਼ ਅਤੇ ਕੋਕੁਇਟਲਮ ਸ਼ਾਮਲ ਹਨ। ਐਤਵਾਰ ਤੋਂ ਸ਼ੁਰੂ ਹੋ ਕੇ ਸੋਮਵਾਰ ਸ਼ਾਮ ਤੱਕ 50 ਤੋਂ 70 ਮਿਲੀਮੀਟਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਇੱਕ ਫਰੰਟਲ ਸਿਸਟਮ ਐਤਵਾਰ ਰਾਤ ਤੋਂ ਨੋਰਥ COAST ’ਤੇ ਮੀਂਹ ਲਿਆਵੇਗਾ। ਹਲਕਾ ਮੀਂਹ ਰਾਤ ਤੋਂ ਸ਼ੁਰੂ ਹੋਵੇਗਾ ਅਤੇ ਸੋਮਵਾਰ ਸਵੇਰੇ ਤੱਕ ਭਾਰੀ ਮੀਂਹ ਦਾ ਰੂਪ ਲੈ ਲਵੇਗਾ। ਇਹ ਭਾਰੀ ਮੀਂਹ ਸੋਮਵਾਰ ਸ਼ਾਮ ਤੱਕ ਹੌਲਾ ਪੈ ਜਾਵੇਗਾ।
ਡਰਾਈਵਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਲਈ ਵਾਧੂ ਸਮਾਂ ਰੱਖਣ ਅਤੇ ਸਾਵਧਾਨੀ ਨਾਲ ਗੱਡੀ ਚਲਾਉਣ। ਨੀਵੀਆਂ ਥਾਵਾਂ ਅਤੇ ਸੜਕਾਂ ’ਤੇ ਪਾਣੀ ਇਕੱਠਾ ਹੋ ਸਕਦਾ ਹੈ ਤੇ VISIBILITY ਵੀ ਕਈ ਵਾਰ ਅਚਾਨਕ ਘੱਟ ਹੋ ਸਕਦੀ ਹੈ।
ਇਹ ਚੇਤਾਵਨੀ ਸਕਵਾਮਿਸ਼ ਤੋਂ ਬ੍ਰੈਂਡੀਵਾਈਨ ਤੱਕ ਸੀ-ਟੂ-ਸਕਾਈ ਹਾਈਵੇ ’ਤੇ ਵੀ ਲਾਗੂ ਹੈ।
Share this article: