ਦਿਮਾਗੀ ਇਲਾਜ ਦੀ ਜ਼ਰੂਰਤ ਡਾ.ਨਵਜੋਤ ਕੌਰ ਸਿੱਧੂ ਨੂੰ ਨਹੀਂ ਕਾਂਗਰਸ ਪਾਰਟੀ ਨੂੰ ਹੈ: ਹਰਪਾਲ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਵਾਰਤਾ ਕਰਕੇ ਵਿਰੋਧੀ ਧਿਰਾਂ ਉੱਤੇ ਨਿਸ਼ਾਨੇ ਸਾਧਦੇ ਹੋਏ ਕਾਂਗਰਸ ਪਾਰਟੀ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਹਨ। ਵਿੱਤ ਮੰਤਰੀ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਹੁਣ ਤਾਂ ਕਾਂਗਰਸ ਪਾਰਟੀ ਦੇ ਆਪਣੇ ਲੀਡਰ ਹੀ ਕਹਿਣ ਲੱਗ ਗਏ ਹਨ ਮੁੱਖ ਮੰਤਰੀ ਲੱਗਣ ਲਈ 500 ਕਰੋੜ ਰੁਪਏ ਦੇਣੇ ਪੈਂਦੇ ਹਨ।ਉਨ੍ਹਾਂ ਨੇ ਕਿਹਾ ਹੈਕਿ ਕਾਂਗਰਸ ਪਾਰਟੀ ਹੀ ਭ੍ਰਿਸ਼ਟਚਾਰਾਂ ਦੀ ਹੈ।

ਹਰਪਾਲ ਚੀਮਾ ਨੇ ਨਵਜੋਤ ਕੌਰ ਸਿੱਧੂ ਪ੍ਰਤੀ ਹਮਦਰਦੀ ਦਿਖਾਉਂਦੇ ਹੋਏ ਕਿਹਾ ਕਿ ਉਹ ਕੈਂਸਰ ਨਾਲ ਲੜ ਚੁੱਕੀ ਹੈ ਅਤੇ ਸਾਨੂੰ ਉਸ ਨਾਲ ਹਮਦਰਦੀ ਹੈ ਅਤੇ ਉਹ ਮਾਨਸਿਕ ਤੌਰ 'ਤੇ ਬਿਮਾਰ ਨਹੀਂ ਹੈ ਪਰ ਕਾਂਗਰਸ ਦੀ ਲੀਡਰਸ਼ਿਪ ਹੈ ਅਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ, ਜਿਸ ਵਿੱਚ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਚੁੱਪ ਹਨ, ਲੱਗਦਾ ਹੈ ਕਿ ਉਨ੍ਹਾਂ ਦੇ ਮੂੰਹ 'ਤੇ ਤਾਲੇ ਲੱਗੇ ਹੋਏ ਹਨ, 4 ਦਿਨ ਹੋ ਗਏ ਹਨ ਅਤੇ ਨਾ ਤਾਂ ਖੜਗੇ, ਨਾ ਅਮਿਤ ਸ਼ਾਹ ਜਾਂ ਭਾਜਪਾ ਦੇ ਜੇਪੀ ਨੱਡਾ ਨੇ ਕੋਈ ਗੱਲ ਕੀਤੀ ਹੈ।

ਭਾਜਪਾ ਨੇ ਜਾਖੜ ਅਤੇ ਕੈਪਟਨ ਨੂੰ ਇਸ ਲਈ ਨਹੀਂ ਕੱਢਿਆ ਕਿਉਂਕਿ ਇਹ ਇੱਕ ਇਮਾਨਦਾਰ ਹਨ, ਜੇਕਰ ਕੈਪਟਨ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਸੀ।ਜਾਖੜ ਦਾ ਪੂਰਾ ਪਰਿਵਾਰ ਕਾਂਗਰਸ ਵਿੱਚ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੈ ਕਿ ਕਾਂਗਰਸ ਵਿੱਚ ਕੀ ਚੱਲ ਰਿਹਾ ਸੀ ਅਤੇ ਜਦੋਂ ਉਨ੍ਹਾਂ ਦੇ ਪਿਤਾ ਆਗੂ ਸਨ ਤਾਂ ਕਿੰਨਾ ਭ੍ਰਿਸ਼ਟਾਚਾਰ ਹੋ ਰਿਹਾ ਸੀ।

Share this article: