Air Transat ਅੱਜ ਤੋਂ ਆਪਣੀਆਂ ਉਡਾਨਾਂ ਰੱਦ ਕਰਨੀਆਂ ਸ਼ੁਰੂ ਕਰ ਸਕਦੀ ਹੈ

Air Transat ਅੱਜ ਤੋਂ ਆਪਣੀਆਂ ਉਡਾਨਾਂ ਰੱਦ ਕਰਨੀਆਂ ਸ਼ੁਰੂ ਕਰ ਸਕਦੀ ਹੈ, ਕਿਉਂਕਿ ਪਾਇਲਟਾਂ ਦੀ ਹੜਤਾਲ ਦੀ ਅੰਤਿਮ ਮਿਆਦ ਨੇੜੇ ਆ ਰਹੀ ਹੈ।


Transat A.T. Inc., ਜੋ Air Transat ਦੀ ਮਾਲਕ ਕੰਪਨੀ ਹੈ, ਉਸਨੇ ਕਿਹਾ ਹੈ ਕਿ FLIGHTS ਦੀ CANCELATION ਅੱਜ ਤੋਂ ਹੌਲੀ ਹੌਲੀ ਵੱਧਦੀ ਜਾਵੇਗੀ, ਕਿਉਂਕਿ ਬੁੱਧਵਾਰ ਤੋਂ ਹੜਤਾਲ ਦੀ ਸੰਭਾਵਨਾ ਹੈ।


Air Line Pilots Association, ਜੋ 750 ਪਾਇਲਟਾਂ ਦੀ ਨੁਮਾਇੰਦਗੀ ਕਰਦੀ ਹੈ, ਨੇ ਵੀਕਐਂਡ ਦੌਰਾਨ 72-ਘੰਟਿਆਂ ਦੀ ਹੜਤਾਲ ਦਾ ਨੋਟਿਸ ਜਾਰੀ ਕੀਤਾ ਸੀ।


ਯੂਨੀਅਨ ਦਾ ਕਹਿਣਾ ਹੈ ਕਿ ਉਹ ਨਵੇਂ ਕਲੇਕਟਿਵ ਅਗ੍ਰੀਮੈਂਟ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਵਧੀਆ ਤਨਖ਼ਾਹ, ਨੌਕਰੀ ਦੀ ਸੁਰੱਖਿਆ, ਕੰਮ ਦੀਆਂ ਬਿਹਤਰ ਸ਼ਰਤਾਂ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਸ਼ਾਮਲ ਹੋਵੇ।


ਦੋਵੇਂ ਪਾਸੇ ਪਿਛਲੇ ਹਫ਼ਤੇ ਤੋਂ ਮੋਂਟਰੀਅਲ ਵਿੱਚ ਲਗਾਤਾਰ ਗੱਲਬਾਤ ਕਰ ਰਹੇ ਹਨ, ਤਾਂ ਜੋ ਚਲ ਰਹੇ ਛੁੱਟੀਆਂ ਦੇ ਸੀਜ਼ਨ ਵਿੱਚ ਉਡਾਨਾਂ ਦੀ ਰੁਕਾਵਟ ਤੋਂ ਬਚਿਆ ਜਾ ਸਕੇ।


ਅੰਕੜਿਆਂ ਮੁਤਾਬਕ, Air Transat ਦੇ ਲਗਭਗ 40 ਜਹਾਜ਼ ਹਰ ਹਫ਼ਤੇ 500 ਤੋਂ ਵੱਧ ਉਡਾਨਾਂ ਵਿੱਚ ਹਜ਼ਾਰਾਂ ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਰੱਖਦੇ ਹਨ 

Share this article: