ਕੈਨੇਡਾ ਵਿੱਚੋਂ CBSA ਅਨੁਸਾਰ 33 ਹਜਾਰ ਤੋਂ ਵੱਧ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ
ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਦੇ ਡਾਟਾ ਮੁਤਾਬਕ, 10,000 ਤੋਂ ਵੱਧ ਰਿਮੂਵਲ ਵਾਰੰਟ ਇਕ ਸਾਲ ਤੋਂ ਵੱਧ ਸਮੇਂ ਲਈ ਐਕਟਿਵ ਰਹੇ ਹਨ, ਜਦਕਿ ਏਜੰਸੀ ਕਹਿੰਦੀ ਹੈ ਕਿ ਕੈਨੇਡਾ ਤੋਂ removals ਸਦਾ ਦੇ ਉੱਚੇ ਸਤਰ ‘ਤੇ ਹੈ।
CBSA ਦੇ ਅੰਕੜੇ ਦਿਖਾਉਂਦੇ ਹਨ ਕਿ ਇਸ ਵੇਲੇ 33,000 ਰਿਮੂਵਲ ਵਾਰੰਟ ਸੂਚੀ ‘ਚ ਹਨ, ਅਤੇ ਏਜੰਸੀ ਦੇ ਵਾਈਸ-ਪ੍ਰੈਜ਼ਿਡੈਂਟ Aaron McCrorie ਕਹਿੰਦੇ ਹਨ ਕਿ ਪਿਛਲੇ 12 ਮਹੀਨਿਆਂ ਵਿੱਚ 22,000 ਤੋਂ ਵੱਧ ਲੋਕਾਂ ਨੂੰ ਦੇਸ਼ ਵਿੱਚੋ ਕੱਡਿਆ ਗਿਆ ਹੈ।
ਉਹ ਕਹਿੰਦੇ ਹਨ ਕਿ ਜਦੋਂ ਲੋਕ ਰਿਮੂਵਲ ਆਰਡਰ ਦਾ ਪਾਲਣ ਕਰਦੇ ਹਨ ਤਾਂ ਕੋਈ ਵਾਰੰਟ ਜਾਰੀ ਨਹੀਂ ਹੁੰਦਾ, ਪਰ ਜੋ ਪਾਲਣ ਨਹੀਂ ਕਰਦੇ, ਉਨ੍ਹਾਂ ਲਈ ਵਾਰੰਟ ਜਾਰੀ ਕੀਤਾ ਜਾਂਦਾ ਹੈ।
ਇਕ ਜਾਣਕਾਰੀ ਮੁਤਾਬਕ, 10,000 ਤੋਂ ਵੱਧ ਰਿਮੂਵਲ ਆਰਡਰ ਸਾਲ ਤੋਂ ਵੱਧ ਸਮੇਂ ਲਈ ਸੂਚੀ ‘ਚ ਰਹੇ। CBSA ਕਹਿੰਦੀ ਹੈ ਕਿ ਉਹ ਹਫ਼ਤੇ ਵਿੱਚ ਲਗਭਗ 400 ਲੋਕਾਂ ਨੂੰ ਦੇਸ਼ ਵਿੱਚੋ ਕੱਢ ਦਿੰਦੀ ਹੈ, ਅਤੇ ਮੈਕਕ੍ਰੋਰੀ ਕਹਿੰਦੇ ਹਨ ਕਿ ਨਵੇਂ ਵਾਰੰਟ ਲਗਾਤਾਰ ADD ਹੁੰਦੇ ਰਹਿੰਦੇ ਹਨ। ਪਿਛਲੇ ਦੋ ਆਰਥਿਕ ਸਾਲਾਂ ਵਿੱਚ, 9,500 ਵਾਰੰਟਾ ਦਾ ਨਿਪਟਾਰਾ , ਜਦਕਿ 7,000 ਨਵੇਂ ਵਾਰੰਟ ਸ਼ਾਮਲ ਕੀਤੇ ਗਏ।