West Fraser Timber ਕੰਪਨੀ ਦੇ ਐਲਾਨ ਕਾਰਨ ਸੈਂਕੜੇ ਕਾਮਿਆਂ 'ਤੇ ਲਟਕੀ ਤਲਵਾਰ
West Fraser Timber Co. Ltd. ਨੇ ਐਲਾਨ ਕੀਤਾ ਹੈ ਕਿ ਉਹ ਉੱਤਰੀ Alberta ਵਿੱਚ ਆਪਣੇ High Level ਮਿਲ ‘ਚ ਕੰਮ ਅਨਿਸ਼ਚਿਤ ਸਮੇਂ ਲਈ ਰੋਕਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਕਦਮ ਨਾਲ ਲਗਭਗ 190 ਕਰਮਚਾਰੀਆਂ ‘ਤੇ ਪ੍ਰਭਾਵ ਪਵੇਗਾ, ਪਰ ਵੈਨਕੂਵਰ ਅਧਾਰਿਤ ਕੰਪਨੀ ਕਹਿੰਦੀ ਹੈ ਕਿ ਉਹ ਉਨ੍ਹਾਂ ਲਈ ਆਪਣੀਆਂ ਹੋਰ ਸਥਾਨਾਂ ‘ਤੇ ਨੌਕਰੀ ਦੀਆਂ ਸੰਭਾਵਨਾਵਾਂ ਵੇਖੇਗੀ।
West Fraser ਨੇ ਦੱਸਿਆ ਕਿ ਇਹ ਕਟੌਤੀਆਂ ਬਸੰਤ ਵਿੱਚ ਕੀਤੀਆਂ ਜਾਣਗੀਆਂ, ਜਦੋਂ ਮੌਜੂਦਾ ਲੌਗ ਸਪਲਾਈ ਖਤਮ ਹੋ ਜਾਵੇਗੀ ਅਤੇ ਕੰਮ ਸੁਚੱਜੇ ਤਰੀਕੇ ਨਾਲ ਰੋਕਿਆ ਜਾਵੇਗਾ।
ਕੰਪਨੀ ਅਨੁਸਾਰ ਇਹ ਫੈਸਲਾ oriented strand board ਦੀ ਮੰਗ ਵਿੱਚ ਵੱਡੀ ਕਮੀ ਦੇ ਕਾਰਨ ਲਿਆ ਗਿਆ ਹੈ, ਜੋ ਰਹਾਇਸ਼ੀ ਨਿਰਮਾਣ, ਮਰੰਮਤ ਅਤੇ ਉਦਯੋਗਿਕ ਉਪਯੋਗ ਵਿੱਚ ਵਰਤੀ ਜਾਂਦੀ ਹੈ।
High Level ਮਿਲ ਦੀਆਂ ਘਟਾਵਾਂ ਕਾਰਨ ਕੰਪਨੀ ਨੂੰ ਚੌਥੇ ਤਿਮਾਹੀ ਦੇ ਨਤੀਜਿਆਂ ਵਿੱਚ ਲਗਭਗ $200 ਮਿਲੀਅਨ ਦਾ ਖਰਚਾ ਦਰਜ ਕਰਨਾ ਪਵੇਗਾ। ਨਾਲ ਹੀ, West Fraser ਨੇ ਕਿਹਾ ਕਿ ਉਹ Georgia ਵਿੱਚ ਆਪਣੇ oriented strand board ਦੀ ਇੱਕ ਉਤਪਾਦਨ ਲਾਈਨ ਨੂੰ ਵੀ ਅਨਿਸ਼ਚਿਤ ਸਮੇਂ ਲਈ ਰੋਕੇਗਾ, ਜੋ 2023 ਦੇ ਅਖੀਰ ਤੋਂ ਬੰਦ ਹੈ।