ਜੈਫਰੀ ਐਪਸਟਾਈਨ ਦੇ ਆਈਲੈਂਡ ਦੀਆਂ ਤਸਵੀਰਾਂ ਜਾਰੀ
ਅਮਰੀਕੀ ਹਾਊਸ ਦੇ ਓਵਰਸਾਈਟ ਕਮੇਟੀ ਦੇ ਡੈਮੋਕਰੇਟਾਂ ਨੇ ਅੱਜ ਸਵੇਰੇ ਜੈਫਰੀ ਐਪਸਟਾਈਨ ਦੇ ਪ੍ਰਾਈਵੇਟ ਆਇਲੈਂਡ ਅਤੇ ਉਸਦੇ ਘਰ ਦੀਆਂ ਪਹਿਲਾਂ ਕਦੇ ਨਾ ਵੇਖੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਜਾਰੀ ਕੀਤੀਆਂ। ਐਪਸਟਾਈਨ ਦੇ ਕੋਲ U.S. Virgin Islands ਵਿੱਚ ਦੋ ਪ੍ਰਾਈਵੇਟ ਆਇਲੈਂਡ ਸਨ — ਲਿਟਲ ਸੇਂਟ ਜੇਮਸ ਅਤੇ ਗ੍ਰੇਟ ਸੇਂਟ ਜੇਮਸ।
ਜਾਰੀ ਕੀਤੀਆਂ 14 ਤਸਵੀਰਾਂ ਅਤੇ ਵੀਡੀਓ ਲਿਟਲ ਸੇਂਟ ਜੇਮਸ ਆਇਲੈਂਡ ਤੇ ਲਈਆਂ ਗਈਆਂ ਸਨ। ਤਸਵੀਰਾਂ ਵਿੱਚ ਕੋਈ ਲੋਕ ਨਹੀਂ ਹਨ ਪਰ ਘਰ ਦੇ ਕਈ ਕਮਰੇ, ਬਾਥਰੂਮ ਅਤੇ ਬੈਡਰੂਮ ਸ਼ਾਮਲ ਹਨ। ਇਕ ਫੋਟੋ ਵਿੱਚ dentist ਦੀ ਕੁਰਸੀ ਅਤੇ ਕੰਧ ‘ਤੇ ਮਰਦਾਂ ਦੇ ਚਿਹਰੇ ਜਾਂ ਮਾਸਕ ਦਿਖਾਈ ਦੇ ਰਹੇ ਹਨ। ਦੂਜੀ ਤਸਵੀਰ ਵਿੱਚ ਚਾਕਬੋਰਡ ਹੈ, ਜਿਸ ‘ਤੇ power,” “deception,” “political” ਅਤੇ ਹੋਰ ਅਸਪਸ਼ਟ ਸ਼ਬਦ ਲਿਖੇ ਹਨ। ਇੱਕ ਹੋਰ ਫੋਟੋ ਵਿੱਚ ਫੋਨ ਹੈ, ਜਿਸ ਦੇ ਸਪੀਡ ਡਾਇਲ ਨਾਲ ਕੁਝ ਨਾਮ ਰੈਡੈਕਟ ਕੀਤੇ ਗਏ ਹਨ, ਪਰ ਕੁਝ ਪਹਿਲੇ ਨਾਮ ਜਿਵੇਂ Darren, Mike, Patrick, Rich ਅਤੇ Larry ਵੀ ਦਿਖ ਰਹੇ ਹਨ।
ਓਵਰਸਾਈਟ ਕਮੇਟੀ ਦੇ ਟੌਪ ਡੈਮੋਕਰੇਟ ਰਿਪ. ਰਾਬਰਟ ਗਾਰਸੀਆ ਨੇ ਕਿਹਾ, “ਇਹ ਨਵੀਆਂ ਤਸਵੀਰਾਂ ਜੈਫਰੀ ਐਪਸਟਾਈਨ ਅਤੇ ਉਸਦੇ ਆਇਲੈਂਡ ਦੀ ਦੁਖਦਾਈ ਦੁਨੀਆਂ ਦਾ ਪਰੇਸ਼ਾਨ ਕਰਨ ਵਾਲਾ ਨਜ਼ਾਰਾ ਹਨ।
ਅਸੀਂ ਇਹ ਤਸਵੀਰਾਂ ਅਤੇ ਵੀਡੀਓ ਜਾਰੀ ਕਰ ਰਹੇ ਹਾਂ ਤਾਂ ਜੋ ਜਨਤਾ ਨੂੰ ਪੂਰੀ ਪਾਰਦਰਸ਼ਤਾ ਮਿਲੇ ਅਤੇ ਐਪਸਟਾਈਨ ਦੇ ਹਾਨਿਕਾਰਕ ਅਪਰਾਧਾਂ ਦੀ ਪੂਰੀ ਤਸਵੀਰ ਨੂੰ ਸਾਂਝਾ ਕੀਤਾ ਜਾ ਸਕੇ।”