ਹਾਈਵੇਅ 1 ’ਤੇ ਚਾਰ ਵਾਹਨਾਂ ਦੀ ਟੱਕਰ, 33 ਸਾਲਾ ਔਰਤ ਗ੍ਰਿਫ਼ਤਾਰ

ਅਬਟਸਫੋਰਡ ਵਿੱਚ ਹਾਈਵੇਅ 1 ’ਤੇ ਚਾਰ ਵਾਹਨਾਂ ਦੀ ਟੱਕਰ ਤੋਂ ਬਾਅਦ 33 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬਟਸਫੋਰਡ ਪੁਲਿਸ ਮੁਤਾਬਕ ਉਸ ਖ਼ਿਲਾਫ਼ ਨਸ਼ੇ ਦੀ ਹਾਲਤ ਵਿੱਚ ਡਰਾਈਵਿੰਗ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਦਸਾ ਵੀਰਵਾਰ ਰਾਤ ਲਗਭਗ 10:30 ਵਜੇ, ਬ੍ਰੈਂਡਰ ਰੋਡ ਰੈਸਟ ਏਰੀਆ ਨੇੜੇ ਹਾਈਵੇਅ 1 ਦੀ ਈਸਟਬਾਊਂਡ ਲੇਨ ਵਿੱਚ ਵਾਪਰਿਆ।

ਪੁਲਿਸ ਦੇ ਪਹੁੰਚਣ ’ਤੇ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਹੋਏ ਮਿਲੇ। ਪੁਲਿਸ ਮੁਤਾਬਕ ਲਾਲ ਰੰਗ ਦੀ Chevrolet Spark ਚਲਾ ਰਹੀ ਔਰਤ ਨੇ ਤਿੰਨ ਹੋਰ ਵਾਹਨਾਂ ਨੂੰ ਟੱਕਰ ਮਾਰੀ, ਜਿਨ੍ਹਾਂ ਵਿੱਚ ਇੱਕ ਸੈਮੀ-ਟਰੱਕ ਵੀ ਸ਼ਾਮਲ ਸੀ।

ਤਸਵੀਰਾਂ ਵਿੱਚ ਕਾਰ ਦੀ ਛੱਤ ਦਾ ਇੱਕ ਹਿੱਸਾ ਉਖੜਿਆ ਹੋਇਆ ਅਤੇ ਇੱਕ ਹੋਰ ਕਾਰ ਦਾ ਟਾਇਰ ਨਿਕਲਿਆ ਹੋਇਆ ਦਿਖਾਈ ਦੇ ਰਿਹਾ ਹੈ।

ਹਾਲਾਂਕਿ ਹਾਦਸਾ ਕਾਫ਼ੀ ਗੰਭੀਰ ਸੀ, ਦੂਜੇ ਵਾਹਨਾਂ ਵਿੱਚ ਸਵਾਰ ਲੋਕਾਂ ਨੂੰ ਸਿਰਫ਼ ਮਾਮੂਲੀ ਸੱਟਾਂ ਲੱਗੀਆਂ ਅਤੇ ਕਿਸੇ ਨੂੰ ਹਸਪਤਾਲ ਨਹੀਂ ਲਿਜਾਣਾ ਪਿਆ।

ਪੁਲਿਸ ਨੇ ਚਸ਼ਮਦੀਦਾਂ ਅਤੇ ਡੈਸ਼ਕੈਮ ਫੁਟੇਜ ਵਾਲੇ ਲੋਕਾਂ ਨੂੰ ਜਾਂਚ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਸ ਲੇਖ ਨੂੰ ਸਾਂਝਾ ਕਰੋ: