South Carolina ਵਿੱਚ 11 ਮਹੀਨੇ ਦਾ ਬੱਚਾ ਜ਼ਿੰਦਾ ਦੱਬਿਆ ਮਿਲਿਆ, ਪਿਤਾ ਗ੍ਰਿਫ਼ਤਾਰ

ਅਮਰੀਕਾ ਦੇ South Carolina ਸੂਬੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ 11 ਮਹੀਨੇ ਦੇ ਇੱਕ ਮਾਸੂਮ ਬੱਚੇ ਨੂੰ ਕਥਿਤ ਤੌਰ ਉੱਤੇ ਜ਼ਮੀਨ ਹੇਠਾਂ ਦੱਬਿਆ ਹੋਇਆ ਲੱਭਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚਾ ਲਗਭਗ 24 ਘੰਟਿਆਂ ਤੱਕ ਮਿੱਟੀ ਹੇਠਾਂ ਰਹਿਣ ਦੇ ਬਾਵਜੂਦ ਜ਼ਿੰਦਾ ਮਿਲਿਆ। Lexington County Sheriff's Office ਅਨੁਸਾਰ ਬੱਚੇ ਦਾ ਨਾਮ Koah Sharpe ਹੈ। ਪੁਲਿਸ ਮੁਤਾਬਕ ਬੱਚਾ ਆਪਣੇ ਪਿਤਾ Michael Comer ਨਾਲ ਸੀ ਅਤੇ ਸੋਮਵਾਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ ਉੱਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਇੱਕ ਜੰਗਲੀ ਇਲਾਕੇ ਵਿੱਚ ਤਾਜ਼ੀ ਖੁਦਾਈ ਦੇ ਨਿਸ਼ਾਨ ਮਿਲੇ। ਜਦੋਂ ਅਧਿਕਾਰੀਆਂ ਨੇ ਉੱਥੇ ਮਿੱਟੀ ਹਟਾਈ ਤਾਂ ਉਨ੍ਹਾਂ ਨੂੰ ਇੱਕ ਕੁੱਤੇ ਦੇ ਪਿੰਜਰੇ ਵਿੱਚ ਬੱਚਾ ਮਿਲਿਆ, ਜਿਸ ਨੂੰ ਤੌਲੀਏ ਵਿੱਚ ਲਪੇਟਿਆ ਗਿਆ ਸੀ। ਸ਼ੈਰਿਫ Jay Koon ਨੇ ਦੱਸਿਆ ਕਿ ਬੱਚਾ ਰੋ ਰਿਹਾ ਸੀ ਅਤੇ ਜ਼ਿੰਦਾ ਸੀ। ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚੇ ਦੇ ਪਿਤਾ Michael Comer ਨੂੰ ਪਹਿਲਾਂ ਹੀ ਚੋਰੀ ਅਤੇ ਪੁਲਿਸ ਦਾ ਵਿਰੋਧ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਹੁਣ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਬੱਚੇ ਨਾਲ ਇਹ ਸਭ ਕਿਉਂ ਕੀਤਾ ਗਿਆ ਅਤੇ ਪਿਤਾ ਖ਼ਿਲਾਫ਼ ਹੋਰ ਕਿਹੜੇ ਦੋਸ਼ ਲਗਾਏ ਜਾ ਸਕਦੇ ਹਨ। ਇਹ ਘਟਨਾ ਪੂਰੇ ਅਮਰੀਕਾ ਵਿੱਚ ਲੋਕਾਂ ਨੂੰ ਹੈਰਾਨ ਕਰ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: