ਕਲੋਵਰਡੇਲ ਵਿੱਚ 1,003 ਸਟ੍ਰੀਟ ਲਾਈਟਾਂ LED ਤਕਨਾਲੋਜੀ ਨਾਲ ਹੋਣਗੀਆਂ ਅਪਗ੍ਰੇਡ

ਸਰੀ ਸਿਟੀ ਕੌਂਸਲ ਨੇ 29 ਜੂਨ ਨੂੰ ਕਲੋਵਰਡੇਲ ਇਲਾਕੇ ਵਿੱਚ 1,003 ਸਟ੍ਰੀਟ ਲਾਈਟਾਂ ਨੂੰ ਪੁਰਾਣੀ ਹਾਈ-ਇੰਟੈਂਸਿਟੀ ਡਿਸਚਾਰਜ (HID) ਤਕਨਾਲੋਜੀ ਤੋਂ ਆਧੁਨਿਕ LED ਲਾਈਟਾਂ ਨਾਲ ਬਦਲਣ ਲਈ ਕਈ ਠੇਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਸ਼ਹਿਰ ਦੇ ਇੰਜੀਨੀਅਰਿੰਗ ਮੈਨੇਜਰ ਸਕਾਟ ਨਿਊਮੈਨ ਨੇ ਕੌਂਸਲ ਨੂੰ ਦੱਸਿਆ ਕਿ ਇਹ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਰਾਤ ਸਮੇਂ ਸੜਕਾਂ ਦੀ ਸੁਰੱਖਿਆ ਵਿੱਚ ਸੁਧਾਰ ਆਵੇਗਾ, ਬਿਜਲੀ ਦੀ ਖਪਤ ਘਟੇਗੀ ਅਤੇ ਰੱਖ-ਰਖਾਅ ਦਾ ਖਰਚ ਵੀ ਘੱਟ ਹੋਵੇਗਾ। ਇਸ ਯੋਜਨਾ ਲਈ ਸਰੀ ਸ਼ਹਿਰ ਨੇ ਬੀਸੀ ਹਾਈਡਰੋ ਨਾਲ 1 ਲੱਖ 83 ਹਜ਼ਾਰ 690 ਡਾਲਰ ਦਾ ਸਮਝੌਤਾ ਮਨਜ਼ੂਰ ਕੀਤਾ ਹੈ। ਇਸ ਤੋਂ ਇਲਾਵਾ LED ਰੋਡਵੇ ਲਾਈਟਿੰਗ ਲਿਮਿਟਡ ਤੋਂ 4 ਲੱਖ 45 ਹਜ਼ਾਰ ਡਾਲਰ ਦੀਆਂ 1,003 ਐਲਈਡੀ ਲਾਈਟਾਂ ਖਰੀਦੀਆਂ ਜਾਣਗੀਆਂ ਅਤੇ ਸਟੈਂਡਰਡ ਇਲੈਕਟ੍ਰਿਕ ਬੀਸੀ ਲਿਮਿਟਡ ਨੂੰ ਇਨ੍ਹਾਂ ਦੀ ਸਥਾਪਨਾ ਲਈ 1 ਲੱਖ 42 ਹਜ਼ਾਰ 342 ਡਾਲਰ ਦਾ ਠੇਕਾ ਦਿੱਤਾ ਗਿਆ ਹੈ। ਸ਼ਹਿਰ ਦੇ ਇੰਜੀਨੀਅਰਿੰਗ ਵਿਭਾਗ ਮੁਤਾਬਕ ਸਰੀ ਵਿੱਚ ਕਰੀਬ 35 ਹਜ਼ਾਰ ਸਟ੍ਰੀਟ ਲਾਈਟਾਂ ਹਨ, ਜਿਨ੍ਹਾਂ ਵਿੱਚੋਂ ਲਗਭਗ 13 ਹਜ਼ਾਰ HID ਲਾਈਟਾਂ ਨੂੰ ਅਜੇ ਵੀ ਭਵਿੱਖ ਵਿੱਚ LED ਤਕਨਾਲੋਜੀ ਨਾਲ ਬਦਲਿਆ ਜਾਣਾ ਬਾਕੀ ਹੈ।

ਇਸ ਲੇਖ ਨੂੰ ਸਾਂਝਾ ਕਰੋ: