ਮੈਟਰੋ ਵੈਨਕੂਵਰ ਤੇ ਵਿਕਟੋਰੀਆ ਦੇ ਟਰਾਂਜ਼ਿਟ ਵਰਕਰਾਂ ਵੱਲੋਂ ਹੜਤਾਲ ਦਾ ਨੋਟਿਸ
ਮੈਟਰੋ ਵੈਨਕੂਵਰ ਅਤੇ ਵਿਕਟੋਰੀਆ ਦੇ ਟਰਾਂਜ਼ਿਟ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਤਿੰਨ ਯੂਨੀਅਨ ਲੋਕਲਜ਼ ਨੇ ਆਪਣੇ ਮਾਲਕਾਂ ਨੂੰ 72 ਘੰਟਿਆਂ ਦਾ ਹੜਤਾਲ ਨੋਟਿਸ ਦਿੱਤਾ ਹੈ। Unifor ਮੁਤਾਬਕ, Local 111 ਦੇ ਟਰਾਂਜ਼ਿਟ ਆਪਰੇਟਰ ਅਤੇ Local 2200 ਦੇ ਸਕਿਲਡ-ਟਰੇਡ ਵਰਕਰ ਸੋਮਵਾਰ ਤੋਂ ਯੂਨੀਫਾਰਮ ਬੈਨ ਸ਼ੁਰੂ ਕਰਨਗੇ। ਇਸ ਕਾਰਵਾਈ ਨਾਲ ਯਾਤਰੀਆਂ ਲਈ ਟਰਾਂਜ਼ਿਟ ਸੇਵਾ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਯੂਨੀਅਨ ਦਾ ਕਹਿਣਾ ਹੈ ਕਿ ਵਿਚੋਲਗੀ ਰਾਹੀਂ ਹੋਈ ਗੱਲਬਾਤ ਵੀ ਕਿਸੇ ਸਮਝੌਤੇ ਤੱਕ ਨਹੀਂ ਪਹੁੰਚ ਸਕੀ। ਤਨਖਾਹ ਅਤੇ ਕੰਮਕਾਜ ਦੀਆਂ ਸਥਿਤੀਆਂ ਮੁੱਖ ਮੁੱਦੇ ਬਣੇ ਹੋਏ ਹਨ। ਮੈਂਬਰਾਂ ਨੇ ਇਸ ਗਰਮੀਆਂ ਵਿੱਚ ਗੱਲਬਾਤ ਦੌਰਾਨ ਪੇਸ਼ ਕੀਤੇ ਗਏ ਦੋ ਅਸਥਾਈ ਸਮਝੌਤੇ ਵੀ ਰੱਦ ਕਰ ਦਿੱਤੇ ਹਨ। ਇਸੇ ਤਰ੍ਹਾਂ ਵਿਕਟੋਰੀਆ ਦੇ BC Transit Local 333 ਦੇ ਕਰਮਚਾਰੀ ਵੀ ਸੋਮਵਾਰ ਤੋਂ ਯੂਨੀਫਾਰਮ ਬੈਨ ਵਿੱਚ ਸ਼ਾਮਲ ਹੋਣਗੇ। ਇਨ੍ਹਾਂ ਕਰਮਚਾਰੀਆਂ ਨੇ 28 ਮਈ ਨੂੰ 97 ਫੀਸਦੀ ਵੋਟਾਂ ਨਾਲ ਹੜਤਾਲ ਦੇ ਹੱਕ ਵਿੱਚ ਫੈਸਲਾ ਕੀਤਾ ਸੀ। Unifor ਦੀ ਕੌਮੀ ਪ੍ਰਧਾਨ ਲਾਨਾ ਪੇਨ ਨੇ ਕਿਹਾ ਕਿ ਵਰਕਰ ਇੱਕ ਸਾਲ ਤੋਂ ਵੱਧ ਸਮੇਂ ਤੋਂ ਗੱਲਬਾਤ ਕਰ ਰਹੇ ਹਨ ਅਤੇ ਹੁਣ ਯੂਨੀਅਨ ਇਹ ਦਿਖਾਉਣਾ ਚਾਹੁੰਦੀ ਹੈ ਕਿ ਉਹ ਆਪਣੇ ਮੈਂਬਰਾਂ ਲਈ ਮਨਜ਼ੂਰਯੋਗ ਸਮਝੌਤਾ ਹਾਸਲ ਕਰਨ ਲਈ serious ਹੈ।