ਭਲਕੇ ਖਨੌਰੀ ਬਾਰਡਰ ਤੋਂ ਫਿਰ ਦਿੱਲੀ ਵੱਲ ਰਵਾਨਾ ਹੋਣਗੇ ਕਿਸਾਨ
ਖਨੌਰੀ ਬਾਰਡਰ ਤੋਂ ਭਲਕੇ ਐਤਵਾਰ ਨੂੰ ਕਿਸਾਨਾਂ ਵੱਲੋਂ ਮੁੜ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਦਿੱਲੀ ਕੂਚ ਦਾ ਐਲਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕੀਤਾ ਗਿਆ ਹੈ। ਇਸ ਕੂਚ ਦੀ ਅਗਵਾਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੀਆਂ ਕਿਸਾਨੀ ਮੰਗਾਂ ਦੇ ਹੱਲ ਲਈ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਖਨੌਰੀ ਬਾਰਡਰ ’ਤੇ ਸਥਿਤ ਪਿੰਡ ਦਾਤਾ ਸਿੰਘ ਤੋਂ ਭਲਕੇ ਤੋਂ ਐਤਵਾਰ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਕਿਸਾਨਾ ਬਚਾਓ ਮੁਹਿੰਮ ਤਹਿਤ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਇਸ ਮਾਰਚ ਵਿਚ ਸਮੁੱਚੇ ਪੰਜਾਬ ਦੇ ਕਿਸਾਨ ਸ਼ਾਮਲ ਹੋਣਗੇ ਅਤੇ ਮਾਰਚ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ। ਹਰ ਵਾਰ ਦੀ ਤਰ੍ਹਾਂ ਸੰਭਾਵਨਾ ਹੈ ਕਿ ਹਰਿਆਣਾ ਬਾਰਡਰ ਦੇ ਉੱਪਰ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਪੁਲਿਸ ਰੋਕ ਸਕਦੀ ਹੈ ਅਤੇ ਹਾਲਾਤ ਗੰਭੀਰ ਵੀ ਹੋ ਸਕਦੇ ਹਨ।
ਇਸ ਲੇਖ ਨੂੰ ਸਾਂਝਾ ਕਰੋ: