ਪ੍ਰਧਾਨ ਮੰਤਰੀ ਕਾਰਨੀ ਅੱਜ ਕਰ ਸਕਦੇ ਹਨ ਇੱਕ ਵੱਡਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਊਰਜਾ ਸੁਰੱਖਿਆ ਬਾਰੇ ਵੱਡਾ ਐਲਾਨ ਕਰਨ ਜਾ ਰਹੇ ਹਨ। ਇਹ ਐਲਾਨ Churchill Falls ਹਾਈਡ੍ਰੋ ਪ੍ਰੋਜੈਕਟ ਨੂੰ ਲੈ ਕੇ ਕਿਊਬੈਕ ਅਤੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਵਿਚਕਾਰ ਹੋਏ ਸੰਭਾਵਿਤ ਸਮਝੌਤੇ ਨਾਲ ਜੁੜਿਆ ਹੋਇਆ ਹੈ। 

ਕਾਰਨੀ ਦੇ ਨਾਲ ਨਿਊਫਾਊਂਡਲੈਂਡ ਐਂਡ ਲੈਬਰਾਡੋਰ ਦੇ ਪ੍ਰੀਮੀਅਰ ਟੋਨੀ ਵੇਕਹਮ ਅਤੇ ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੇਸ਼ੇਟ ਵੀ ਹੋਣਗੇ।

ਦੋਵੇਂ ਸੂਬਿਆਂ ਦੀਆਂ ਹਾਈਡ੍ਰੋ ਕੰਪਨੀਆਂ Churchill Falls generating station ਦੀ ਸਾਂਝੀ ਮਾਲਕ ਹਨ। ਇਸ ਲਈ 1969 ਵਿੱਚ ਹੋਇਆ ਸਮਝੌਤਾ ਲਾਗੂ ਹੈ। 2024 ਵਿੱਚ ਦੋਵੇਂ ਸੂਬਿਆਂ ਨੇ ਪੁਰਾਣੇ ਸਮਝੌਤੇ ਨੂੰ ਖਤਮ ਕਰਕੇ ਨਵਾਂ ਊਰਜਾ ਸਮਝੌਤਾ ਕਰਨ ਲਈ framework agreement ਕੀਤਾ ਸੀ।

ਪਰ ਪਿਛਲੇ ਸਾਲ ਵੇਕਹਮ ਦੇ ਪ੍ਰੀਮੀਅਰ ਬਣਨ ਤੋਂ ਬਾਅਦ ਉਨ੍ਹਾਂ ਨੇ ਇਸ ਸਮਝੌਤੇ ਦੀ ਸਮੀਖਿਆ ਕਰਵਾਈ ਅਤੇ ਨਵੀਂ negotiating team ਗੱਲਬਾਤ ਲਈ ਭੇਜੀ।

ਪਿਛਲੇ ਹਫ਼ਤੇ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਦੋਵੇਂ ਧਿਰਾਂ ਸਮਝੌਤੇ ’ਤੇ ਪਹੁੰਚ ਗਈਆਂ ਹਨ ਅਤੇ Ottawa ਨੇ financial incentives ਰਾਹੀਂ ਗੱਲਬਾਤ ਵਿੱਚ ਮਦਦ ਕੀਤੀ ਹੈ। ਹੁਣ ਕਾਰਨੀ ਦਾ ਐਲਾਨ ਇਸ ਸਮਝੌਤੇ ਅਤੇ ਨਵੇਂ clean-energy projects ਬਾਰੇ ਹੋਣ ਦੀ ਉਮੀਦ ਹੈ।

ਇਸ ਲੇਖ ਨੂੰ ਸਾਂਝਾ ਕਰੋ: