ਪੋਰਟ ਕੋਕੁਇਟਲਮ ਕਾਲੇ ਰਿੱਛ ਨੇ ਇੱਕ ਵਿਅਕਤੀ ਉੱਤੇ ਕੀਤਾ ਹਮਲਾ
ਪੋਰਟ ਕੋਕੁਇਟਲਮ ਵਿੱਚ ਐਤਵਾਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਦੇ ਬਾਹਰ ਕਾਲੇ ਰਿੱਛ ਨੇ ਇੱਕ ਵਿਅਕਤੀ ਉੱਤੇ ਹਮਲਾ ਕਰ ਦਿੱਤਾ। ਬੀ.ਸੀ. ਕੰਜ਼ਰਵੇਸ਼ਨ ਅਫਸਰ ਸਰਵਿਸ ਮੁਤਾਬਕ, ਅਧਿਕਾਰੀਆਂ ਨੂੰ ਦੁਪਹਿਰ ਕਰੀਬ 3 ਵਜੇ ਘਟਨਾ ਦੀ ਸੂਚਨਾ ਮਿਲੀ, ਪਰ ਉਸ ਸਮੇਂ ਤੱਕ ਰਿੱਛ ਉਥੋਂ ਚਲਾ ਗਿਆ ਸੀ।
ਉਸੇ ਸ਼ਾਮ ਰਿੱਛ ਮੁੜ ਘਟਨਾ ਵਾਲੀ ਥਾਂ ਨੇੜੇ ਆ ਗਿਆ। ਅਧਿਕਾਰੀਆਂ ਵੱਲੋਂ ਉਸਨੂੰ ਟ੍ਰੈਂਕੁਲਾਈਜ਼ ਕਰਕੇ ਇੱਕ ਸੈਂਟਰ ਵਿੱਚ ਲਿਜਾਇਆ ਗਿਆ। ਜਾਂਚ ਤੋਂ ਬਾਅਦ ਪੁਸ਼ਟੀ ਹੋਈ ਕਿ ਇਹੀ ਰਿੱਛ ਹਮਲੇ ਲਈ ਜ਼ਿੰਮੇਵਾਰ ਸੀ, ਜਿਸ ਤੋਂ ਬਾਅਦ ਉਸਨੂੰ ਮਾਰ ਦਿੱਤਾ ਗਿਆ ਅਤੇ ਜ਼ਖਮੀ ਹੋਏ ਵਿਅਕਤੀ ਦੀ ਹਾਲਤ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਇਹ ਘਟਨਾ ਉਸ ਤੋਂ ਇੱਕ ਹਫ਼ਤੇ ਬਾਅਦ ਹੋਈ ਹੈ ਜਦੋਂ ਮੈਪਲ ਰਿਜ ਵਿੱਚ ਤਿੰਨ ਸਾਲ ਦੀ ਬੱਚੀ ’ਤੇ ਰਿੱਛ ਨੇ ਹਮਲਾ ਕੀਤਾ ਸੀ।
ਇਸ ਤੋਂ ਇਲਾਵਾ, ਪਿਛਲੇ ਸ਼ੁੱਕਰਵਾਰ ਕੋਵਿਚਨ ਵੈਲੀ ਵਿੱਚ ਇੱਕ ਔਰਤ ਵੀ ਆਪਣੇ ਕੁੱਤਿਆਂ ਨਾਲ ਸੈਰ ਕਰਦੇ ਸਮੇਂ ਰਿੱਛ ਦੇ ਹਮਲੇ ਵਿੱਚ ਜ਼ਖਮੀ ਹੋਈ ਸੀ।
ਇਸ ਲੇਖ ਨੂੰ ਸਾਂਝਾ ਕਰੋ: