ਪਿਛਲੇ ਤਿੰਨ ਹਫ਼ਤਿਆਂ ਵਿੱਚ ਫੋਰਟ ਸੇਂਟ ਜੌਨ ਵਿੱਚ ਵਾਪਰੀ ਤੀਜੀ ਟਾਰਗੇਟਡ ਗੋਲੀਬਾਰੀ ਦੀ ਘਟਨਾ

ਫੋਰਟ ਸੇਂਟ ਜੌਨ ਵਿੱਚ ਹੋਈ ਇੱਕ ਹੋਰ ਟਾਰਗੇਟਡ ਗੋਲੀਬਾਰੀ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਬੀ.ਸੀ. ਆਰਸੀਐਮਪੀ ਮੁਤਾਬਕ ਗੋਲੀਬਾਰੀ 14 ਅਗਸਤ ਨੂੰ 107ਏ ਐਵੇਨਿਊ ਦੇ 8800 ਬਲਾਕ ਵਿੱਚ ਇੱਕ ਘਰ ਅੰਦਰ ਹੋਈ।

ਤਿੰਨਾਂ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਤਾਬਕ ਤਿੰਨਾਂ ਦੀ ਹਾਲਤ ਸਥਿਰ ਹੈ।

ਪੁਲਿਸ ਨੇ ਘਰ ਦੀ ਤਲਾਸ਼ੀ ਲਈ ਹੈ ਅਤੇ ਕਈ ਵਾਹਨ ਵੀ ਕਬਜ਼ੇ ਵਿੱਚ ਲਏ ਹਨ। ਹਾਲੇ ਤੱਕ ਕਿਸੇ ਸ਼ੱਕੀ ਦੀ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਜਾਂਚ ਜਾਰੀ ਹੈ।

ਪੁਲਿਸ ਲਈ ਇਹ ਘਟਨਾ ਇਸ ਲਈ ਵੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪਿਛਲੇ ਤਿੰਨ ਹਫ਼ਤਿਆਂ ਵਿੱਚ ਫੋਰਟ ਸੇਂਟ ਜੌਨ ਵਿੱਚ ਇਹ ਤੀਜੀ ਟਾਰਗੇਟਡ ਗੋਲੀਬਾਰੀ ਹੈ।

ਆਰਸੀਐਮਪੀ ਨੇ ਕਿਹਾ ਕਿ ਹਥਿਆਰਾਂ ਨਾਲ ਹੋ ਰਹੀਆਂ ਵਾਰਦਾਤਾਂ ਵਿੱਚ ਵਾਧਾ ਕਮਿਊਨਿਟੀ ਦੀ ਸੁਰੱਖਿਆ ਲਈ ਗੰਭੀਰ ਚਿੰਤਾ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਘਟਨਾ ਨਾਲ ਸਬੰਧਤ ਜਾਣਕਾਰੀ, ਸਰਵੇਲੈਂਸ ਵੀਡੀਓ ਜਾਂ ਡੈਸ਼ਕੈਮ ਫੁਟੇਜ ਹੈ ਤਾਂ 250-787-8100 ’ਤੇ ਫੋਰਟ ਸੇਂਟ ਜੌਨ ਆਰਸੀਐਮਪੀ ਨਾਲ ਸੰਪਰਕ ਕੀਤਾ ਜਾਵੇ।

ਇਸ ਲੇਖ ਨੂੰ ਸਾਂਝਾ ਕਰੋ: