ਅਮਰੀਕੀ ਸ਼ਰਾਬ ਦੀ ਵਾਪਸੀ ’ਤੇ ਬੀ.ਸੀ. ਦੇ ਪ੍ਰੀਮੀਅਰ ਈਬੀ ਨੇ ਨਹੀਂ ਦਿੱਤਾ ਸਪੱਸ਼ਟ ਜਵਾਬ
ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਵਿੱਚ ਰਣਨੀਤਕ ਖੇਤਰਾਂ ਵਿੱਚ ਕਾਫ਼ੀ ਤਰੱਕੀ ਹੋਈ ਹੈ।
ਐਬੀ ਨੇ ਕਿਹਾ ਕਿ ਬੀ.ਸੀ. “Team Canada” ਦੇ ਨਾਲ ਖੜ੍ਹਾ ਹੈ ਅਤੇ ਉਹ ਵਪਾਰਕ ਸਮਝੌਤੇ ਦੀ ਸੰਭਾਵਨਾ ਨੂੰ ਲੈ ਕੇ ਆਸ਼ਾਵਾਦੀ ਹਨ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਰੀਕੀ ਸ਼ਰਾਬ ਨੂੰ ਮੁੜ ਬੀ.ਸੀ. ਦੀਆਂ ਦੁਕਾਨਾਂ ’ਤੇ ਵੇਚਣ ਦਾ ਮੁੱਦਾ ਗੱਲਬਾਤ ਵਿੱਚ ਉਠਿਆ ਸੀ ਜਾਂ ਨਹੀਂ।
ਇਹ ਬਿਆਨ ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਦੇ ਉਸ ਦਾਅਵੇ ਤੋਂ ਬਾਅਦ ਆਇਆ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੂਬਿਆਂ ਨੂੰ ਅਮਰੀਕੀ ਸ਼ਰਾਬ ਮੁੜ ਸ਼ੈਲਫਾਂ ’ਤੇ ਰੱਖਣ ਲਈ ਕਿਹਾ ਹੈ।
ਹਾਲਾਂਕਿ, ਐਬੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਬੀ.ਸੀ. ਵਿੱਚ ਅਮਰੀਕੀ ਸ਼ਰਾਬ ਮੁੜ ਵੇਚੇ ਜਾਣ ਦੀ “ਕੋਈ ਸੰਭਾਵਨਾ ਨਹੀਂ” ਹੈ।
ਹੋਰ ਸੂਬਾਈ ਆਗੂ ਵੀ ਵਪਾਰਕ ਸਮਝੌਤੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਮਝੌਤੇ ਨਾਲ ਕੈਨੇਡੀਅਨ ਸਟੀਲ, ਐਲੂਮੀਨੀਅਮ, ਆਟੋ ਅਤੇ ਲੰਬਰ ’ਤੇ ਅਮਰੀਕੀ ਟੈਰਿਫ ਘਟਣ।
ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੇਸ਼ੇਟ ਨੇ ਕਿਹਾ ਕਿ ਸਮਝੌਤੇ ਬਾਰੇ ਰਾਏ ਬਣਾਉਣ ਲਈ ਹਾਲੇ ਹੋਰ ਜਾਣਕਾਰੀ ਦੀ ਲੋੜ ਹੈ।