ਕੈਨੇਡਾ-ਅਮਰੀਕਾ ਵਪਾਰ ਸਮਝੌਤੇ ਲਈ ਆਖਰੀ ਗੱਲਬਾਤ, ਟੈਰਿਫ ਦੀ ਡੈੱਡਲਾਈਨ ਨੇੜੇ

ਕੈਨੇਡਾ ਦੇ ਟਰੇਡ ਮੰਤਰੀ ਡੋਮਿਨਿਕ ਲੇਬਲਾਂਕ ਅਤੇ ਅਮਰੀਕੀ ਟਰੇਡ ਰਿਪ੍ਰਜ਼ੈਂਟੇਟਿਵ ਜੈਮੀਸਨ ਗ੍ਰੀਅਰ ਸ਼ੁੱਕਰਵਾਰ ਸਵੇਰੇ ਵਾਸ਼ਿੰਗਟਨ ਵਿੱਚ ਮੁੜ ਮੁਲਾਕਾਤ ਕਰਨ ਜਾ ਰਹੇ ਹਨ। ਦੋਵਾਂ ਦੇਸ਼ਾਂ ਕੋਲ ਸਮਝੌਤਾ ਕਰਨ ਲਈ 24 ਘੰਟਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡੀਅਨ ਸਮਾਨ ’ਤੇ 50 ਫੀਸਦੀ ਟੈਰਿਫ ਲਗਾਉਣ ਦੀ ਡੈੱਡਲਾਈਨ ਸ਼ਨੀਵਾਰ ਅੱਧੀ ਰਾਤ ਨੂੰ ਖਤਮ ਹੋ ਰਹੀ ਹੈ।

ਵੀਰਵਾਰ ਨੂੰ ਗ੍ਰੀਅਰ ਨਾਲ ਤਿੰਨ ਘੰਟਿਆਂ ਤੋਂ ਵੱਧ ਚੱਲੀ ਮੀਟਿੰਗ ਤੋਂ ਬਾਅਦ ਲੇਬਲਾਂਕ ਨੇ ਕਿਹਾ ਕਿ ਦੋਵੇਂ ਦੇਸ਼ ਸਮਝੌਤੇ ਦੇ “ਬਹੁਤ ਨੇੜੇ” ਹਨ।

ਸੂਤਰਾਂ ਮੁਤਾਬਕ ਐਲੂਮੀਨੀਅਮ, ਸਟੀਲ ਅਤੇ ਆਟੋਮੋਬਾਈਲਜ਼ ’ਤੇ ਟੈਰਿਫ ਘਟਾਉਣ ਦੀ ਸੰਭਾਵਨਾ ਹੈ, ਪਰ ਸਾਫਟਵੁੱਡ ਲੰਬਰ ਅਤੇ ਖੇਤੀਬਾੜੀ ਉਤਪਾਦਾਂ ਬਾਰੇ ਹਾਲੇ ਸਪੱਸ਼ਟਤਾ ਨਹੀਂ ਹੈ। ਕੈਨੇਡਾ ਦਾ ਡੇਅਰੀ ਸਪਲਾਈ ਮੈਨੇਜਮੈਂਟ ਸਿਸਟਮ ਸੁਰੱਖਿਅਤ ਰਹੇਗਾ।

ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੂਬਿਆਂ ਨੂੰ ਅਮਰੀਕੀ ਸ਼ਰਾਬ ਮੁੜ ਸਟੋਰਾਂ ਦੀਆਂ ਸ਼ੈਲਫਾਂ ’ਤੇ ਰੱਖਣ ਲਈ ਕਿਹਾ ਹੈ। ਸਾਰੇ ਸੂਬਿਆਂ ਨੇ ਇਸ ਲਈ ਸਹਿਮਤੀ ਜਤਾਈ ਹੈ, ਹਾਲਾਂਕਿ ਕਈ ਲੋਕ ਅਜੇ ਵੀ ਅਮਰੀਕੀ ਸ਼ਰਾਬ ਖਰੀਦਣ ਦੇ ਵਿਰੋਧ ਵਿੱਚ ਹਨ।

ਇਸ ਸਮੇਂ ਅਲਬਰਟਾ ਅਤੇ ਸਸਕੈਚਵਨ ਨੂੰ ਛੱਡ ਕੇ ਬਾਕੀ ਸੂਬਿਆਂ ਵਿੱਚ ਅਮਰੀਕੀ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਜਾਰੀ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲੋਂ ਵੀ ਵੱਧ ਸਖ਼ਤ ਰਵੱਈਆ ਅਪਣਾਉਣ ਦੀ ਕੋਸ਼ਿਸ਼ ਕੀਤੀ

ਇਸ ਲੇਖ ਨੂੰ ਸਾਂਝਾ ਕਰੋ: