ਸਰੀ ਨੂੰ ਆਰਥਿਕ ਵਿਕਾਸ ਲਈ ਦੋ ਅੰਤਰਰਾਸ਼ਟਰੀ ਐਵਾਰਡ
ਸਰੀ ਸ਼ਹਿਰ ਨੂੰ International Economic Development Council, ਯਾਨੀ IEDC ਵੱਲੋਂ 2026 ਦੇ Excellence in Economic Development Awards ਵਿੱਚ ਦੋ ਐਵਾਰਡ ਮਿਲੇ ਹਨ।
ਸ਼ਹਿਰ ਨੂੰ Innovation Boulevard ਲਈ Postsecondary Education Partnership ਸ਼੍ਰੇਣੀ ਵਿੱਚ ਸਿਲਵਰ ਐਵਾਰਡ ਅਤੇ Surrey Agritech Strategy 2026 ਲਈ Innovative Economic Development ਸ਼੍ਰੇਣੀ ਵਿੱਚ ਬ੍ਰੌਂਜ਼ ਐਵਾਰਡ ਮਿਲਿਆ ਹੈ।
Innovation Boulevard ਸਰੀ ਸ਼ਹਿਰ ਅਤੇ Simon Fraser University ਦੀ ਸਾਂਝੀ ਪਹਿਲ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਵੀਂ ਤਕਨਾਲੋਜੀ ਅਪਣਾਉਣ ਅਤੇ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰਨਾ ਹੈ। ਸ਼ਹਿਰ ਮੁਤਾਬਕ 2025 ਤੋਂ ਇਸ ਪਹਿਲ ਰਾਹੀਂ 250 ਤੋਂ ਵੱਧ ਕਾਰੋਬਾਰਾਂ ਨੂੰ ਟ੍ਰੇਨਿੰਗ, ਇੰਡਸਟਰੀ ਇਵੈਂਟਸ ਅਤੇ ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਸਹਾਇਤਾ ਮਿਲੀ ਹੈ।
2026 ਵਿੱਚ ਸ਼ੁਰੂ ਕੀਤੀ ਗਈ Surrey Agritech Strategy ਦਾ ਮਕਸਦ ਸਥਾਨਕ ਕਿਸਾਨਾਂ ਅਤੇ ਉਤਪਾਦਕਾਂ ਲਈ ਨਵੀਂ ਤਕਨਾਲੋਜੀ, ਸਹਿਯੋਗ ਅਤੇ ਨਵੀਨਤਾ ਰਾਹੀਂ ਉਤਪਾਦਕਤਾ ਅਤੇ ਲਚਕਤਾ ਵਧਾਉਣਾ ਹੈ।
ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਕਿਹਾ ਕਿ ਸ਼ਹਿਰ ਦੇ ਕੰਮ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਮਿਲਣਾ ਮਾਣ ਵਾਲੀ ਗੱਲ ਹੈ।
ਸਰੀ ਨੂੰ ਇਹ ਐਵਾਰਡ ਅਕਤੂਬਰ ਵਿੱਚ ਨਿਊ ਔਰਲੀਨਜ਼ ਵਿੱਚ ਹੋਣ ਵਾਲੀ IEDC ਸਾਲਾਨਾ ਕਾਨਫਰੰਸ ਦੌਰਾਨ ਦਿੱਤੇ ਜਾਣਗੇ।