ਤਿੰਨ ਫੈਡਰਲ ਸੀਟਾਂ ਲਈ ਐਡਵਾਂਸ ਵੋਟਿੰਗ ਸ਼ੁਰੂ

ਤਿੰਨ ਫੈਡਰਲ ਬਾਈ-ਇਲੈਕਸ਼ਨਾਂ ਲਈ ਐਡਵਾਂਸ ਵੋਟਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਹੈ। ਇਹ ਚੋਣਾਂ 31 ਅਗਸਤ ਨੂੰ ਹੋਣੀਆਂ ਹਨ।

ਖਾਲੀ ਹੋਈਆਂ ਤਿੰਨ ਸੀਟਾਂ ਵਿੱਚ ਓਨਟਾਰੀਓ ਦੀ Beaches–East York, ਕਿਊਬੈਕ ਦੀ Chicoutimi–Le Fjord ਅਤੇ ਬ੍ਰਿਟਿਸ਼ ਕੋਲੰਬੀਆ ਦੀ North Vancouver–Capilano ਸ਼ਾਮਲ ਹਨ।

ਇਨ੍ਹਾਂ ਵਿੱਚੋਂ Beaches–East York ਦੇ ਸਾਬਕਾ ਲਿਬਰਲ ਐਮਪੀ Nathaniel Erskine-Smith ਨੇ ਸਿਆਸਤ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ। North Vancouver–Capilano ਦੇ ਲੰਬੇ ਸਮੇਂ ਤੋਂ ਲਿਬਰਲ ਐਮਪੀ ਰਹੇ Jonathan Wilkinson ਨੂੰ ਪ੍ਰਧਾਨ ਮੰਤਰੀ Mark Carney ਨੇ ਯੂਰਪੀ ਯੂਨੀਅਨ ਲਈ ਕੈਨੇਡਾ ਦਾ ਰਾਜਦੂਤ ਨਿਯੁਕਤ ਕੀਤਾ। Chicoutimi–Le Fjord ਦੇ ਸਾਬਕਾ ਕੰਜ਼ਰਵੇਟਿਵ ਐਮਪੀ Richard Martel ਨੂੰ ਸੈਨੇਟ ਵਿੱਚ ਨਿਯੁਕਤ ਕੀਤਾ ਗਿਆ।

ਐਡਵਾਂਸ ਵੋਟਿੰਗ 21 ਤੋਂ 24 ਅਗਸਤ ਤੱਕ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗੀ।

ਵੋਟਰ 31 ਅਗਸਤ ਨੂੰ ਮੁੱਖ ਵੋਟਿੰਗ ਵਾਲੇ ਦਿਨ ਵੀ ਵੋਟ ਪਾ ਸਕਦੇ ਹਨ

ਇਸ ਲੇਖ ਨੂੰ ਸਾਂਝਾ ਕਰੋ: