ਪੋਇਲੀਏਵਰ ਨੇ ਕਾਰਨੀ ਨੂੰ ਸੰਸਦ ਮੁੜ ਬੁਲਾਉਣ ਦੀ ਕੀਤੀ ਮੰਗ

ਕੰਜ਼ਰਵੇਟਿਵ ਪਾਰਟੀ ਦੇ ਆਗੂ Pierre Poilievre ਨੇ ਪ੍ਰਧਾਨ ਮੰਤਰੀ Mark Carney ਨੂੰ ਸੰਸਦ ਮੁੜ ਬੁਲਾਉਣ ਦੀ ਮੰਗ ਕੀਤੀ ਹੈ ਤਾਂ ਜੋ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਅਤੇ ਕੈਨੇਡਾ ਵੱਲੋਂ ਰੱਦ ਕੀਤੇ ਗਏ ਟਰੇਡ ਡੀਲ ਦੇ ਪੂਰੇ ਵੇਰਵਿਆਂ ’ਤੇ ਚਰਚਾ ਹੋ ਸਕੇ।

ਐਤਵਾਰ ਨੂੰ ਕਾਰਨੀ ਨੂੰ ਲਿਖੇ ਪੱਤਰ ਵਿੱਚ ਪੋਇਲੀਏਵਰ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਰੱਦ ਕੀਤੇ ਗਏ ਸੌਦੇ ਦਾ ਪੂਰਾ text ਦੇਖਣ ਦਾ ਹੱਕ ਹੈ, ਤਾਂ ਜੋ ਉਹ ਜਾਣ ਸਕਣ ਕਿ ਸਰਕਾਰ ਕੋਲ ਕਿਹੜੇ ਵਿਕਲਪ ਮੌਜੂਦ ਸਨ।

ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਅਮਰੀਕੀ ਟੈਰਿਫ ਅਤੇ ਕੈਨੇਡਾ ਦੇ ਜਵਾਬੀ ਟੈਰਿਫ ਕਾਰਨ ਕੈਨੇਡੀਅਨਾਂ ਨੂੰ ਕਰਿਆਨੇ, ਗੈਸ ਅਤੇ ਹੋਰ ਚੀਜ਼ਾਂ ਲਈ ਕਿੰਨਾ ਵੱਧ ਭੁਗਤਾਨ ਕਰਨਾ ਪਵੇਗਾ।

ਪੋਇਲੀਏਵਰ ਨੇ ਸਟੀਲ, ਐਲੂਮੀਨੀਅਮ, ਲੱਕੜ ਅਤੇ ਆਟੋ ਮੈਨੂਫੈਕਚਰਿੰਗ ਸੈਕਟਰ ਦੀਆਂ ਨੌਕਰੀਆਂ ਦੀ ਸੁਰੱਖਿਆ ਬਾਰੇ ਵੀ ਸਰਕਾਰ ਤੋਂ ਯੋਜਨਾ ਮੰਗੀ ਹੈ।

ਅਮਰੀਕਾ ਨੇ ਸ਼ਨੀਵਾਰ ਤੋਂ ਕੈਨੇਡਾ ਦੇ ਕਰੀਬ 28 ਬਿਲੀਅਨ ਡਾਲਰ ਦੇ ਸਮਾਨ ’ਤੇ 50 ਫੀਸਦੀ ਟੈਰਿਫ ਲਾਗੂ ਕੀਤੇ ਹਨ। ਜਵਾਬ ਵਿੱਚ Mark Carney ਨੇ ਕਿਹਾ ਹੈ ਕਿ ਕੈਨੇਡਾ 8 ਸਤੰਬਰ ਤੋਂ ਅਮਰੀਕੀ ਸਮਾਨ ’ਤੇ ਜਵਾਬੀ ਟੈਰਿਫ ਲਗਾਏਗਾ।


ਇਸ ਲੇਖ ਨੂੰ ਸਾਂਝਾ ਕਰੋ: