ਐਲਡਰਗ੍ਰੋਵ ਵਿੱਚ ਗੋਲੀਬਾਰੀ, ਇੱਕ ਵਿਅਕਤੀ ਹਸਪਤਾਲ; ਸ਼ੱਕੀ ਹਿਰਾਸਤ ਵਿੱਚ
Langley ਦੇ Aldergrove ਇਲਾਕੇ ਵਿੱਚ ਸੋਮਵਾਰ ਸ਼ਾਮ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਉਸ ਦੀ ਹਾਲਤ ਸਥਿਰ ਹੈ।
ਘਟਨਾ 24 ਅਗਸਤ ਨੂੰ ਸ਼ਾਮ ਕਰੀਬ 7:30 ਵਜੇ ਤੋਂ ਪਹਿਲਾਂ, 26900-block of 26A Avenue ਵਿੱਚ ਵਾਪਰੀ।
Langley RCMP ਨੂੰ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ। RCMP Sgt. Zynal Sharoom ਮੁਤਾਬਕ, ਪੁਲਿਸ ਨੇ ਕੁਝ ਦੂਰੀ ’ਤੇ ਸ਼ੱਕੀ ਵਾਹਨ ਨੂੰ ਲੱਭ ਲਿਆ ਅਤੇ high-risk traffic stop ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਰਾਤ ਦੌਰਾਨ ਕੁਝ ਸੜਕਾਂ ਬੰਦ ਰਹਿ ਸਕਦੀਆਂ ਹਨ ਅਤੇ ਪੁਲਿਸ ਦੀ ਵਧੀ ਹੋਈ ਮੌਜੂਦਗੀ ਰਹੇਗੀ।
RCMP ਮੁਤਾਬਕ, ਇਸ ਘਟਨਾ ਨਾਲ ਆਮ ਲੋਕਾਂ ਲਈ ਕੋਈ ਖਤਰਾ ਨਹੀਂ ਹੈ ਅਤੇ ਜਾਂਚ ਜਾਰੀ ਹੈ।
ਇਸ ਲੇਖ ਨੂੰ ਸਾਂਝਾ ਕਰੋ: