ਕੋਕਿਟਲਮ ਦੀ ਸਭ ਤੋਂ ਉੱਚੀ ਕਾਂਡੋ ਬਿਲਡਿੰਗ ਖ਼ਿਲਾਫ਼ ਮਾਲਕਾਂ ਦਾ ਮੁਕੱਦਮਾ

ਕੋਕਿਟਲਮ ਦੀ ਸਭ ਤੋਂ ਉੱਚੀ ਕਾਂਡੋ ਬਿਲਡਿੰਗ Clarke+Como ਦੇ ਮਾਲਕਾਂ ਨੇ ਡਿਵੈਲਪਰ ਅਤੇ ਇਮਾਰਤ ਦੀ ਉਸਾਰੀ ਨਾਲ ਜੁੜੀਆਂ ਕਈ ਕੰਪਨੀਆਂ ਖ਼ਿਲਾਫ਼ ਮੁਕੱਦਮਾ ਕੀਤਾ ਹੈ।

ਮੁਕੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਬਿਲਡਿੰਗ ਵਿੱਚ ਉਸਾਰੀ ਅਤੇ ਡਿਜ਼ਾਈਨ ਨਾਲ ਸਬੰਧਤ ਕਈ ਖਾਮੀਆਂ ਹਨ, ਜਿਨ੍ਹਾਂ ਕਾਰਨ ਪਾਣੀ ਦੀ ਲੀਕੇਜ ਅਤੇ mould ਦਾ ਖਤਰਾ ਪੈਦਾ ਹੋਇਆ ਹੈ।

ਮਾਲਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬਿਲਡਿੰਗ ਦੀਆਂ elevators ਵਿੱਚ ਗੰਭੀਰ ਸਮੱਸਿਆਵਾਂ ਹਨ ਅਤੇ ਉਹ ਕਈ ਵਾਰ ਝਟਕੇ ਖਾਂਦੀਆਂ, ਹਿੱਲਦੀਆਂ ਅਤੇ free-fall ਵਰਗੀ ਹਰਕਤ ਕਰਦੀਆਂ ਹਨ।

Burquitlam ਇਲਾਕੇ ਵਿੱਚ ਸਥਿਤ ਇਸ 49 ਮੰਜ਼ਿਲਾ ਟਾਵਰ ਵਿੱਚ 364 suites ਹਨ। ਮੁਕੱਦਮੇ ਵਿੱਚ developer ਅਤੇ general contractor Marcon Clarke, architects, engineering firms ਅਤੇ roofing, waterproofing, windows, elevators ਅਤੇ ਹੋਰ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਮੁਕੱਦਮੇ ਵਿੱਚ ਖਿੜਕੀਆਂ ਅਤੇ ਦਰਵਾਜ਼ਿਆਂ ਦੀ ਗਲਤ installation, HVAC system ਦੀਆਂ ਖਾਮੀਆਂ, underground parking ਵਿੱਚ concrete cracking ਅਤੇ waterproofing ਦੀਆਂ ਸਮੱਸਿਆਵਾਂ ਦੇ ਦੋਸ਼ ਵੀ ਲਗਾਏ ਗਏ ਹਨ।

ਮਾਲਕ ਵਧੇ ਹੋਏ maintenance ਖਰਚਿਆਂ, ਬਿਲਡਿੰਗ ਦੀ ਵਰਤੋਂ ਅਤੇ enjoyment ਦੇ ਨੁਕਸਾਨ ਅਤੇ property ਦੀ market value ਘਟਣ ਲਈ ਮੁਆਵਜ਼ਾ ਮੰਗ ਰਹੇ ਹਨ।

ਇਸ ਲੇਖ ਨੂੰ ਸਾਂਝਾ ਕਰੋ: