ਕੈਨੇਡਾ-ਅਮਰੀਕਾ ਵਪਾਰ ਗੱਲਬਾਤਾਂ ਵਿੱਚ ਨਵਾਂ ਮੋੜ, ਅਮਰੀਕਾ ਨੇ ਕੁਝ ਮੰਗਾਂ ਵਾਪਸ ਲਈਆਂ

ਕੈਨੇਡਾ ਦੇ Trade Minister Dominic LeBlanc ਦਾ ਕਹਿਣਾ ਹੈ ਕਿ ਅਮਰੀਕਾ ਨੇ Canadian content ਦੀ discoverability ਅਤੇ bilingual labelling ਸਬੰਧੀ ਆਪਣੀਆਂ ਮੰਗਾਂ ਵਾਪਸ ਲੈ ਲਈਆਂ ਹਨ।

LeBlanc ਮੁਤਾਬਕ ਅਮਰੀਕਾ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ French language ਅਤੇ Canadian culture ਨੂੰ ਉਤਸ਼ਾਹਿਤ ਕਰਨ ਵਾਲੇ ਕੈਨੇਡੀਅਨ ਕਦਮਾਂ 'ਤੇ ਭਵਿੱਖ ਵਿੱਚ ਕੋਈ ਅਮਰੀਕੀ trade action ਨਹੀਂ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ Prime Minister Mark Carney ਨੇ ਕਿਹਾ ਸੀ ਕਿ trade talks ਦੇ ਆਖਰੀ ਪੜਾਅ ਵਿੱਚ ਅਮਰੀਕਾ ਨੇ Canadian streaming content ਦੀ discoverability ਅਤੇ bilingual labelling ਬਾਰੇ ਨਵੀਆਂ ਮੰਗਾਂ ਰੱਖੀਆਂ ਸਨ, ਜੋ ਕੈਨੇਡਾ ਲਈ ਮਨਜ਼ੂਰ ਨਹੀਂ ਸਨ।

ਇਸੇ ਦੌਰਾਨ Canada ਨੇ ਆਪਣੀ proposed counter-tariff list ਵਿੱਚ ਤਬਦੀਲੀ ਕਰਦੇ ਹੋਏ seafood ਅਤੇ fish products ਨੂੰ ਸੂਚੀ ਵਿੱਚੋਂ ਹਟਾ ਦਿੱਤਾ ਹੈ।

ਕੈਨੇਡਾ ਅਮਰੀਕੀ steel ਅਤੇ aluminum ਉਤਪਾਦਾਂ 'ਤੇ tariffs 25 ਤੋਂ ਵਧਾ ਕੇ 50 ਫੀਸਦੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਕੱਪੜਿਆਂ, appliances ਅਤੇ dairy products ਸਮੇਤ ਸੈਂਕੜਿਆਂ ਅਮਰੀਕੀ ਉਤਪਾਦਾਂ 'ਤੇ 15 ਤੋਂ 50 ਫੀਸਦੀ ਤੱਕ tariffs ਲਗਾਏ ਜਾਣਗੇ।

ਇਸ ਲੇਖ ਨੂੰ ਸਾਂਝਾ ਕਰੋ: