ਕੈਨੇਡਾ ਨੇ 12 ਨਵੀਆਂ ਪਣਡੁੱਬੀਆਂ ਲਈ ਚੁਣੀ ਜਰਮਨੀ ਦੀ ਕੰਪਨੀ
ਕੈਨੇਡਾ ਸਰਕਾਰ ਨੇ ਦੇਸ਼ ਦੇ ਨਵੀਂਆਂ SUBMARINES ਲਈ ਜਰਮਨੀ ਦੀ ਕੰਪਨੀ ਥਾਈਸਨਕਰੁਪ ਮਰੀਨ ਸਿਸਟਮਜ਼ (TKMS) ਨੂੰ ਤਰਜੀਹੀ ਬੋਲੀਕਾਰ ਵਜੋਂ ਚੁਣਿਆ ਹੈ। ਉਦਯੋਗਿਕ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਫ਼ੈਸਲੇ ਦਾ ਅਧਿਕਾਰਤ ਐਲਾਨ ਹੈਲੀਫੈਕਸ ਵਿੱਚ ਕਰਨਗੇ, ਜਿਸ ਤੋਂ ਬਾਅਦ ਉਹ ਤੁਰਕੀ ਵਿੱਚ ਹੋਣ ਵਾਲੇ ਨਾਟੋ leaders’ summit ਵਿੱਚ ਸ਼ਾਮਲ ਹੋਣਗੇ। ਇਹ ਪ੍ਰਾਜੈਕਟ ਕੈਨੇਡਾ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਰੱਖਿਆ ਖਰੀਦਾਂ ਵਿੱਚੋਂ ਇੱਕ ਹੈ, ਜਿਸ ਤਹਿਤ 12 ਨਵੀਆਂ ਪਣਡੁੱਬੀਆਂ ਖਰੀਦੀਆਂ ਜਾਣਗੀਆਂ ਜੋ 1998 ਵਿੱਚ ਖਰੀਦੀਆਂ ਗਈਆਂ ਅਤੇ ਕਈ ਤਕਨੀਕੀ ਸਮੱਸਿਆਵਾਂ ਨਾਲ ਜੂਝ ਰਹੀਆਂ ਵਿਕਟੋਰੀਆ ਕਲਾਸ ਦੀਆਂ ਚਾਰ ਪੁਰਾਣੀਆਂ ਪਣਡੁੱਬੀਆਂ ਦੀ ਥਾਂ ਲੈਣਗੀਆਂ। TKMS, ਜੋ ਨਾਰਵੇ ਨਾਲ ਭਾਈਵਾਲੀ ਵਿੱਚ ਬੋਲੀ ਲੈ ਕੇ ਆਈ ਸੀ, ਦੁਨੀਆ ਦੀ ਸਭ ਤੋਂ ਵੱਡੀ ਗੈਰ-ਪ੍ਰਮਾਣੂ ਪਣਡੁੱਬੀ ਨਿਰਮਾਤਾ ਕੰਪਨੀ ਹੈ ਅਤੇ ਨਾਟੋ ਦੇ ਲਗਭਗ 70 ਫੀਸਦੀ ਪਣਡੁੱਬੀ ਬੇੜੇ ਨੂੰ ਸਪਲਾਈ ਕਰਦੀ ਹੈ। ਇਸ ਪ੍ਰਾਜੈਕਟ ਵਿੱਚ ਪਣਡੁੱਬੀਆਂ ਦੀ ਖਰੀਦ ਦੇ ਨਾਲ-ਨਾਲ 30 ਤੋਂ 50 ਸਾਲਾਂ ਤੱਕ ਉਨ੍ਹਾਂ ਦੀ ਦੇਖਭਾਲ ਅਤੇ ਰੱਖ-ਰਖਾਅ ਵੀ ਸ਼ਾਮਲ ਹੈ। ਪੂਰੇ ਪ੍ਰਾਜੈਕਟ ਦੀ ਕੁੱਲ ਕੀਮਤ $100 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਅੰਕਿਤ ਕੀਤੀ ਗਈ ਹੈ, ਜਦਕਿ ਸਿਰਫ਼ ਪਣਡੁੱਬੀਆਂ ਦੇ ਆਰਡਰ ਦੀ ਕੀਮਤ 12 BILLION ਅਮਰੀਕੀ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।