ਟਰੰਪ ਵੱਲੋਂ ਟ੍ਰਾਂਸਜੈਂਡਰ ਅਮਰੀਕੀਆਂ ਲਈ ਲਗਾਈਆਂ ਪਾਬੰਦੀਆਂ ਵਿਚ ਵਾਧਾ

ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਵੀਰਵਾਰ ਨੂੰ ਕੁਝ ਨਵੇਂ ਨਿਯਮਾਤਮਕ ਕਦਮਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦਾ ਮਕਸਦ ਨਾਬਾਲਗਾਂ ਲਈ ਜੈਂਡਰ-ਅਫਰਮਿੰਗ ਕੇਅਰ ‘ਤੇ ਪਾਬੰਦੀ ਲਗਾਉਣਾ ਹੈ। ਇਹ ਪ੍ਰਸਤਾਵ ਟਰੰਪ ਪ੍ਰਸ਼ਾਸਨ ਵੱਲੋਂ ਟ੍ਰਾਂਸਜੈਂਡਰ ਅਮਰੀਕੀਆਂ ਲਈ ਲਗਾਈਆਂ ਜਾ ਰਹੀਆਂ ਪਾਬੰਦੀਆਂ ਦਾ ਹਿੱਸਾ ਹਨ ਅਤੇ ਇਨ੍ਹਾਂ ਹੇਠ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਜੈਂਡਰ-ਅਫਰਮਿੰਗ ਦੇਖਭਾਲ ਕਰਨ ਵਾਲੇ ਹਸਪਤਾਲਾਂ ਤੋਂ ਫੈਡਰਲ ਮੈਡੀਕੇਡ ਅਤੇ ਮੈਡੀਕੇਅਰ ਫੰਡਿੰਗ ਖਤਮ ਕਰਨ ਅਤੇ ਇਸ ਤਰ੍ਹਾਂ ਦੀ ਦੇਖਭਾਲ ਲਈ ਫੈਡਰਲ ਫੰਡ ਦੀ ਵਰਤੋਂ ‘ਤੇ ਰੋਕ ਲਗਾਉਣ ਦੀ ਗੱਲ ਕਹੀ ਗਈ ਹੈ। ਸਿਹਤ ਸਕੱਤਰ ਰਾਬਰਟ ਐਫ਼. ਕੇਨੇਡੀ ਜੂਨੀਅਰ ਨੇ ਕਿਹਾ ਕਿ ਬੱਚਿਆਂ ਲਈ ਅਜਿਹੀਆਂ ਪ੍ਰਕਿਰਿਆਵਾਂ ਇਲਾਜ ਨਹੀਂ ਸਗੋਂ ਇਕ ਮੈਡੀਕਲ ਲਾਪਰਵਾਹੀ ਹਨ, ਹਾਲਾਂਕਿ ਟ੍ਰਾਂਸਜੈਂਡਰ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਕਈ ਮੈਡੀਕਲ ਸੰਗਠਨਾਂ ਨੇ ਇਨ੍ਹਾਂ ਦਾਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਕਦਮ ਬੱਚਿਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਸਕਦੇ ਹਨ।

ਇਹ ਨਿਯਮ ਹਾਲੇ ਅੰਤਿਮ ਨਹੀਂ ਹਨ ਅਤੇ ਕਾਨੂੰਨੀ ਪ੍ਰਕਿਰਿਆ ਅਤੇ ਜਨਤਕ ਰਾਇ ਤੋਂ ਬਾਅਦ ਹੀ ਲਾਗੂ ਹੋ ਸਕਣਗੇ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਨ ਪਹਿਲਾਂ ਹੀ ਕਈ ਹਸਪਤਾਲ ਬੱਚਿਆਂ ਲਈ ਇਹ ਸੇਵਾਵਾਂ ਰੋਕਣ ਲੱਗ ਪਏ ਹਨ।

ਇਸ ਲੇਖ ਨੂੰ ਸਾਂਝਾ ਕਰੋ: