ਨਾਰਕੋਟਿਕਸ ਐਨੋਨੀਮਸ ਪੀਅਰ-ਸਪੋਰਟ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ਤੱਕ ਫੈਲਿਆ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪੰਜਾਬ ਦੇ 13 ਜ਼ਿਲ੍ਹਿਆਂ ‘ਚ ਨਾਰਕੋਟਿਕਸ ਅਨਾਇਨੌਮਿਸ (ਐਨਏ) ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐਲਐਮਐਚਪੀ) ਫੈਲੋਜ਼ ਦੇ ਸਹਿਯੋਗ ਨਾਲ, ਨਾਰਕੋਟਿਕਸ ਐਨੋਨੀਮਸ ਆਪਣੇ ਹਸਪਤਾਲਾਂ ਅਤੇ ਸੰਸਥਾਵਾਂ (ਐਚ ਐਂਡ ਆਈ) ਬੈਠਕਾਂ ਰਾਹੀਂ ਸਰਕਾਰੀ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰਾਂ ‘ਚ ਨਿਯਮਤ ਜਾਗਰੂਕਤਾ ਅਤੇ ਰਿਕਵਰੀ ਸੈਸ਼ਨ ਕਰਵਾ ਰਿਹਾ ਹੈ। ਇਹ ਪਹਿਲ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਰੂਪਨਗਰ ਅਤੇ ਮਾਨਸਾ ਸਮੇਤ 13 ਜ਼ਿਲ੍ਹਿਆਂ ‘ਚ ਚੱਲ ਰਹੀ ਹੈ।
ਇਸ ਪ੍ਰੋਗਰਾਮ ਦੇ ਤਹਿਤ, ਨਾਰਕੋਟਿਕਸ ਐਨੋਨੀਮਸ ਬੈਠਕਾਂ ਰਿਕਵਰੀ ਕਰਨ ਵਾਲੇ ਵਿਅਕਤੀਆਂ ਨੂੰ ਆਲੋਚਨਾ ਦੇ ਡਰ ਤੋਂ ਬਿਨਾਂ ਆਪਣੇ ਤਜ਼ਰਬੇ, ਸੰਘਰਸ਼ ਅਤੇ ਸਫਲਤਾਵਾਂ ਸਾਂਝੀਆਂ ਕਰਨ ਲਈ ਇੱਕ ਵਾਤਾਵਰਣ ਪ੍ਰਦਾਨ ਕਰਦੀਆਂ ਹਨ। ਇਹ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਸਿਰਫ਼ ਉਹੀ ਲੋਕ ਜਿਨ੍ਹਾਂ ਨੇ ਰਿਕਵਰੀ ਦਾ ਅਨੁਭਵ ਕੀਤਾ ਹੈ, ਉਹ ਦੂਜਿਆਂ ਦੀ ਸਭ ਤੋਂ ਵਧੀਆ ਮੱਦਦ ਕਰ ਸਕਦੇ ਹਨ।
ਨਾਰਕੋਟਿਕਸ ਐਨੋਨੀਮਸ ਇੱਕ ਗਲੋਬਲ ਫੈਲੋਸ਼ਿਪ ਹੈ ਜੋ 12-ਪੜਾਅ ਵਾਲੇ ਪ੍ਰੋਗਰਾਮ ਅਤੇ ਪੀਅਰ-ਲੀਡ ਬੈਠਕਾਂ ਰਾਹੀਂ ਨਸ਼ਾ ਛੁਡਾਊ ਸਹਾਇਤਾ ਪ੍ਰਦਾਨ ਕਰਦੀ ਹੈ। 1953’ਚ ਸਥਾਪਿਤ, ਇਹ ਸੰਸਥਾ ਕਈ ਦੇਸ਼ਾਂ ‘ਚ ਕੰਮ ਕਰਦੀ ਹੈ ਅਤੇ ਇਸਦਾ ਮੁੱਖ ਸਿਧਾਂਤ ਇਹ ਹੈ ਕਿ ਸਾਂਝੇ ਅਨੁਭਵ ਅਤੇ ਆਪਸੀ ਸਹਾਇਤਾ ਰਿਕਵਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਇੱਕ ਠੀਕ ਹੋ ਰਹੇ ਵਿਅਕਤੀ ਨੇ ਕਿਹਾ ਕਿ ਇਹ ਸੈਸ਼ਨ ਉਸਦੀ ਨਸ਼ਾ-ਮੁਕਤ ਜ਼ਿੰਦਗੀ ‘ਚ ਮਹੱਤਵਪੂਰਨ ਰਹੇ ਹਨ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦਿਆਂ, ਉਨ੍ਹਾਂ ਨੇ ਕਿਹਾ, “ਤੁਸੀਂ ਇੱਕ ਹਫ਼ਤੇ ਜਾਂ ਇੱਕ ਮਹੀਨੇ ਲਈ ਨਸ਼ਾ-ਮੁਕਤ ਰਹਿ ਸਕਦੇ ਹੋ, ਪਰ NA ਲੰਬੇ ਸਮੇਂ ਲਈ ਨਸ਼ਾ-ਮੁਕਤ ਜ਼ਿੰਦਗੀ ਬਣਾਈ ਰੱਖਣ ‘ਚ ਮੱਦਦ ਕਰਦਾ ਹੈ ਕਿਉਂਕਿ ਸਾਥੀ ਸਮੂਹ ਦੇ ਅਨੁਭਵ ਤੁਹਾਡੇ ਆਪਣੇ ਵਰਗੇ ਹਨ। ਜੇ ਉਹ ਛੱਡ ਸਕਦੇ ਹਨ, ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ? ਛੱਡਣ ਤੋਂ ਬਾਅਦ, ਮੈਂ ਆਪਣੇ ਨਾਲ ਇੱਕ ਦੋਸਤ ਨੂੰ ਲਿਆਇਆ ਜਿਸਨੂੰ ਮੈਂ ਪੁਨਰਵਾਸ ਕੇਂਦਰ ‘ਚ ਮਿਲਿਆ ਸੀ। ਉਸਨੂੰ ਵੀ ਸਹਾਇਤਾ ਬਹੁਤ ਮੱਦਦਗਾਰ ਲੱਗੀ।”
ਲੁਧਿਆਣਾ ਦੇ ਇੱਕ ਨਸ਼ਾ ਛੁਡਾਊ ਕੇਂਦਰ ‘ਚ ਇਲਾਜ ਅਧੀਨ ਇੱਕ ਮਰੀਜ਼, ਜਗਪਾਲ ਸਿੰਘ (ਨਾਮ ਬਦਲਿਆ ਗਿਆ ਹੈ) ਉਨ੍ਹਾਂ ਨੇ ਕਿਹਾ, “ਨਸ਼ਾ ਛੱਡ ਚੁੱਕੇ ਸਾਥੀਆਂ ਦੇ ਅਨੁਭਵਾਂ ਨੂੰ ਸੁਣਨ ਦਾ ਮੇਰੇ ‘ਤੇ ਡੂੰਘਾ ਪ੍ਰਭਾਵ ਪਿਆ ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ ਸੀ। ਇਸਨੇ ਮੇਰੇ ਅੰਦਰ ਇੱਕ ਸਕਾਰਾਤਮਕ ਹੁੰਗਾਰਾ ਪੈਦਾ ਕੀਤਾ। ਜਦੋਂ ਮੈਂ ਆਪਣੀ ਕਹਾਣੀ ਸਾਂਝੀ ਕੀਤੀ, ਤਾਂ ਮੈਨੂੰ ਸੁਝਾਅ ਅਤੇ ਪ੍ਰੇਰਨਾ ਮਿਲੀ। ਮੈਂ ਸਿਫਾਰਸ਼ ਕਰਦਾ ਹਾਂ ਕਿ ਇਲਾਜ ਦੇ ਨਾਲ-ਨਾਲ NA ਬੈਠਕਾਂ, ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦੀ ਰਿਕਵਰੀ ‘ਚ ਬਹੁਤ ਮੱਦਦ ਕਰ ਸਕਦੀਆਂ ਹਨ।”
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਨਸ਼ਾ ਛੁਡਾਊ ਦੌਰਾਨ ਸਾਹਮਣੇ ਆਉਣ ਵਾਲੀ ਇੱਕ ਵੱਡੀ ਸਮੱਸਿਆ, ਇਕੱਲਤਾ ਦਾ ਮੁਕਾਬਲਾ ਕਰਨ ਲਈ ਅਜਿਹੀ ਸਾਥੀ ਸਹਾਇਤਾ ਬਹੁਤ ਮਹੱਤਵਪੂਰਨ ਹੈ। ਪ੍ਰੋਗਰਾਮ ਨਾਲ ਜੁੜੇ ਇੱਕ ਸਿਹਤ ਅਧਿਕਾਰੀ ਨੇ ਕਿਹਾ, “ਬਹੁਤ ਸਾਰੇ ਮਰੀਜ਼ ਨਸ਼ਾ ਛੁਡਾਊ ਕੇਂਦਰ ਛੱਡਣ ਅਤੇ ਦੁਬਾਰਾ ਹੋਣ ਤੋਂ ਬਾਅਦ ਇਕੱਲਾਪਣ ਮਹਿਸੂਸ ਕਰਦੇ ਹਨ। NA ਉਹਨਾਂ ਨੂੰ ਇੱਕ ਸਹਾਇਤਾ ਨੈੱਟਵਰਕ ਅਤੇ ਭਰੋਸਾ ਪ੍ਰਦਾਨ ਕਰਦਾ ਹੈ ਕਿ ਉਹ ਇਸ ਲੜਾਈ ‘ਚ ਇਕੱਲੇ ਨਹੀਂ ਹਨ।”