ਪੋਰਟ ਕੋਕੁਇਟਲਮ ’ਚ ਘਰ ਸਾੜਨ ਦੀ ਧਮਕੀ ਦੇਣ ਦੇ ਦੋਸ਼ ’ਚ 15 ਸਾਲਾ ਨੌਜਵਾਨ ਚਾਰਜ
ਪੋਰਟ ਕੋਕੁਇਟਲਮ ’ਚ ਇੱਕ ਘਰ ਨੂੰ ਅੱਗ ਲਗਾਉਣ ਦੀ ਕਥਿਤ ਧਮਕੀ ਦੇਣ ਦੇ ਮਾਮਲੇ ’ਚ 15 ਸਾਲਾ ਨੌਜਵਾਨ ਖ਼ਿਲਾਫ਼ ਤਿੰਨ ਦੋਸ਼ ਲਗਾਏ ਗਏ ਹਨ।
ਕੋਕੁਇਟਲਮ ਆਰ.ਸੀ.ਐੱਮ.ਪੀ. ਮੁਤਾਬਕ ਇਹ ਘਟਨਾ 17 ਮਈ ਨੂੰ ਵਾਪਰੀ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸਬੂਤਾਂ ਦੇ ਆਧਾਰ ’ਤੇ ਕਥਿਤ ਤੌਰ ’ਤੇ ਸ਼ਾਮਲ ਨੌਜਵਾਨ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਨੌਜਵਾਨ ਟ੍ਰਾਈ-ਸਿਟੀਜ਼ ਇਲਾਕੇ ਦਾ ਰਹਿਣ ਵਾਲਾ ਨਹੀਂ ਹੈ।
ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਨੇ 4 ਅਗਸਤ ਨੂੰ ਦੋਸ਼ ਮਨਜ਼ੂਰ ਕੀਤੇ।
ਨੌਜਵਾਨ ’ਤੇ 5 ਹਜ਼ਾਰ ਡਾਲਰ ਤੋਂ ਘੱਟ ਨੁਕਸਾਨ ਕਰਨ, ਧਮਕੀਆਂ ਦੇਣ ਅਤੇ ਅਦਾਲਤੀ ਡਿਸਪੋਜ਼ੀਸ਼ਨ ਆਰਡਰ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਹਨ।
ਪੁਲਿਸ ਨੇ ਇਸ ਨੂੰ ਪੋਰਟ ਕੋਕੁਇਟਲਮ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਵਾਪਰੀ ਇਕੱਲੀ ਘਟਨਾ ਦੱਸਿਆ ਹੈ।
ਨੌਜਵਾਨ ਇਸ ਸਮੇਂ ਹਿਰਾਸਤ ਵਿੱਚ ਨਹੀਂ ਹੈ, ਪਰ ਉਸ ’ਤੇ ਅਦਾਲਤ ਵੱਲੋਂ ਲਗਾਈਆਂ ਗਈਆਂ ਕਈ ਸੁਰੱਖਿਆ ਸ਼ਰਤਾਂ ਲਾਗੂ ਹਨ।
ਇਸ ਲੇਖ ਨੂੰ ਸਾਂਝਾ ਕਰੋ: