ਬੀ.ਸੀ. ਵਿੱਚ ਜੰਗਲਾਂ ਦੀਆਂ ਅੱਗਾਂ ਜਾਰੀ, ਗੈਰ-ਕਾਨੂੰਨੀ ਅੱਗਾਂ ਬਾਲਣ 'ਤੇ 18 ਜੁਰਮਾਨੇ

ਬ੍ਰਿਟਿਸ਼ ਕੋਲੰਬੀਆ ਵਿੱਚ ਭਿਆਨਕ ਜੰਗਲਾਂ ਦੀਆਂ ਅੱਗਾਂ ਦੇ ਦਰਮਿਆਨ ਵੀ ਕੁਝ ਲੋਕਾਂ ਵੱਲੋਂ ਗੈਰ-ਕਾਨੂੰਨੀ ਤੌਰ 'ਤੇ ਅੱਗਾਂ ਬਾਲੀਆਂ ਗਈਆਂ। ਬੀ.ਸੀ. ਕੰਜ਼ਰਵੇਸ਼ਨ ਅਫਸਰ ਸਰਵਿਸ ਨੇ ਦੱਸਿਆ ਕਿ ਲੌਂਗ ਵੀਕਐਂਡ ਦੌਰਾਨ ਕਲਿੰਟਨ, 70 ਮਾਈਲ ਹਾਊਸ, ਓਕਾਨਾਗਨ ਲੇਕ ਅਤੇ ਬੋਸਟਨ ਬਾਰ ਇਲਾਕਿਆਂ ਵਿੱਚ ਅੱਗ 'ਤੇ ਪਾਬੰਦੀ ਦੇ ਬਾਵਜੂਦ ਅੱਗਾਂ ਬਾਲਣ ਲਈ 18 ਟਿਕਟ ਜਾਰੀ ਕੀਤੇ ਗਏ। ਇਸ ਦੌਰਾਨ ਓਕਾਨਾਗਨ ਲੇਕ ਨੇੜੇ ਜੰਗਲੀ ਅੱਗਾਂ ਕਾਰਨ ਹਾਲਾਤ ਅਜੇ ਵੀ ਗੰਭੀਰ ਹਨ। ਕੁਇਲਪਿਟੁਕ ਕ੍ਰੀਕ ਅੱਗ ਕਾਰਨ ਹੋਰ 24 properties ਲਈ evacuation order ਜਾਰੀ ਕੀਤੇ ਗਏ ਹਨ ਅਤੇ 2,600 ਤੋਂ ਵੱਧ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਬ੍ਰੈਡਲੀ ਕ੍ਰੀਕ ਅੱਗ ਵਿੱਚ ਘੱਟੋ-ਘੱਟ 230 ਘਰ ਸੜ ਚੁੱਕੇ ਹਨ। ਬੀ.ਸੀ. ਸਰਕਾਰ ਨੇ ਅੱਗ ਬੁਝਾਉਣ ਲਈ ਮਦਦ ਵਜੋਂ ਮੈਕਸੀਕੋ ਤੋਂ ਆਏ 200 ਫਾਇਰਫਾਈਟਰਾਂ ਦਾ ਸਵਾਗਤ ਕੀਤਾ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਕੁੱਲ 600 ਵਾਧੂ ਫਾਇਰਫਾਈਟਰ ਕੈਨੇਡਾ ਅਤੇ ਹੋਰ ਦੇਸ਼ਾਂ ਤੋਂ ਸਹਾਇਤਾ ਲਈ ਆ ਰਹੇ ਹਨ। ਇਸੇ ਦੌਰਾਨ, ਮੈਟਰੋ ਵੈਨਕੂਵਰ ਦੇ ਐਨਮੋਰ ਇਲਾਕੇ ਵਿੱਚ ਲੱਗੀ ਛੋਟੀ ਜੰਗਲੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ, ਜਦਕਿ ਫ੍ਰੇਜ਼ਰ ਕੈਨਿਯਨ ਦੇ ਕੁਝ ਇਲਾਕਿਆਂ ਵਿੱਚ ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਪਸੀ ਦੀ ਇਜਾਜ਼ਤ ਮਿਲਣੀ ਸ਼ੁਰੂ ਹੋ ਗਈ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਅੱਗ 'ਤੇ ਲੱਗੀਆਂ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਇਸ ਲੇਖ ਨੂੰ ਸਾਂਝਾ ਕਰੋ: