ਇਰਾਨ ਵਿੱਚ ‘ਇਰਾਨੀ ਅਧਿਕਾਰੀਆਂ ਦੇ ਹੱਥੋਂ’ ਮਾਰਿਆ ਗਿਆ ਇੱਕ ਕੈਨੇਡੀਅਨ ਨਾਗਰਿਕ

ਗਲੋਬਲ ਅਫੇਅਰਜ਼ ਕੈਨੇਡਾ ਮੁਤਾਬਕ, ਇਰਾਨੀ ਸਰਕਾਰ ਵਿਰੁੱਧ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਦੇ ਤੇਜ਼ ਹੋਣ ਦਰਮਿਆਨ ਇਰਾਨ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੀ ਮੌਤ ਹੋ ਗਈ ਹੈ। ਗਲੋਬਲ ਅਫੇਅਰਜ਼ ਕੈਨੇਡਾ ਦੇ ਇੱਕ ਬੁਲਾਰੇ ਨੇ ਕਿਹਾ, “ਗਲੋਬਲ ਅਫੇਅਰਜ਼ ਕੈਨੇਡਾ ਨੂੰ ਇਰਾਨ ਵਿੱਚ ਇੱਕ ਕੈਨੇਡੀਅਨ ਨਾਗਰਿਕ ਦੀ ਮੌਤ ਬਾਰੇ ਜਾਣਕਾਰੀ ਹੈ। ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਪਰਿਵਾਰ ਅਤੇ ਪਿਆਰੇ ਲੋਕਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।” ਬੁਧਵਾਰ ਤੱਕ ਇਰਾਨ ਵਿੱਚ 3,054 ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਦਰਜ ਸਨ, ਹਾਲਾਂਕਿ ਬੁਲਾਰੇ ਨੇ ਇਹ ਵੀ ਦੱਸਿਆ ਕਿ ਗਲੋਬਲ ਅਫੇਅਰਜ਼ ਕੈਨੇਡਾ ਨਾਲ ਰਜਿਸਟ੍ਰੇਸ਼ਨ voluntary ਹੋਣ ਕਰਕੇ ਅਸਲ ਗਿਣਤੀ ਪੁਰਾਣੀ ਹੋ ਸਕਦੀ ਹੈ। ਇਹ ਵੀ ਦਸ ਦਇਏ ਕਿ ਕੈਨੇਡਾ ਦੇ ਇਰਾਨ ਨਾਲ ਕੋਈ dipllomatic ਸੰਬੰਧ ਨਹੀਂ ਹਨ।

ਇਸ ਲੇਖ ਨੂੰ ਸਾਂਝਾ ਕਰੋ: