ਬੀ.ਸੀ. ਵਿੱਚ 24 ਘੰਟਿਆਂ ਦੌਰਾਨ ਬਿਜਲੀ ਡਿੱਗਣ ਨਾਲ 67 ਨਵੀਆਂ ਜੰਗਲੀ ਅੱਗਾਂ
ਬੀ.ਸੀ. ਵਾਈਲਡਫਾਇਰ ਸਰਵਿਸ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ 67 ਨਵੀਆਂ ਜੰਗਲੀ ਅੱਗਾਂ ਲੱਗੀਆਂ ਹਨ। ਇਹ ਅੱਗਾਂ ਇੱਕ ਵਿਆਪਕ subtropical weather system ਦੌਰਾਨ ਹੋਈ ਭਾਰੀ ਬਿਜਲੀ ਦੀ ਗਤੀਵਿਧੀ ਕਾਰਨ ਲੱਗੀਆਂ।
BCWS ਅਨੁਸਾਰ ਸ਼ਨੀਵਾਰ ਨੂੰ ਸੂਬੇ ਦੇ ਸਾਰੇ ਦੱਖਣੀ ਫਾਇਰ ਸੈਂਟਰਾਂ ਵਿੱਚ ਬਿਜਲੀ ਡਿੱਗਣ ਕਾਰਨ ਅੱਗਾਂ ਲੱਗਣ ਦੀਆਂ ਰਿਪੋਰਟਾਂ ਮਿਲੀਆਂ। ਇਸ ਮੌਸਮੀ ਘਟਨਾ ਦੌਰਾਨ ਬੀ.ਸੀ. ਵਿੱਚ 7,000 ਤੋਂ ਵੱਧ lightning strikes ਦਰਜ ਕੀਤੀਆਂ ਗਈਆਂ।
ਹਾਲਾਂਕਿ ਬਿਜਲੀ ਕਾਰਨ ਕਈ ਨਵੀਆਂ ਅੱਗਾਂ ਲੱਗੀਆਂ, ਪਰ ਇਸ ਤੂਫਾਨੀ ਸਿਸਟਮ ਨਾਲ ਕਈ ਇਲਾਕਿਆਂ ਵਿੱਚ ਚੰਗੀ ਬਾਰਿਸ਼ ਵੀ ਹੋਈ। ਬਾਰਿਸ਼ ਨੇ ਅੱਗ ਦੇ ਫੈਲਾਅ ਅਤੇ ਉਸ ਦੀ ਤੀਬਰਤਾ ਨੂੰ ਘਟਾਉਣ ਵਿੱਚ ਮਦਦ ਕੀਤੀ।
BC Wildfire Service ਦਾ ਕਹਿਣਾ ਹੈ ਕਿ ਕਰੂ ਪਹਿਲਾਂ ਤੋਂ ਹੀ ਮੌਸਮੀ ਹਾਲਾਤਾਂ ਲਈ ਤਿਆਰ ਸਨ ਅਤੇ ਨਵੀਆਂ ਅੱਗਾਂ ’ਤੇ ਜਲਦੀ ਕਾਰਵਾਈ ਕੀਤੀ ਗਈ। ਇਸ ਕਾਰਨ ਜ਼ਿਆਦਾਤਰ ਨਵੀਆਂ ਜੰਗਲੀ ਅੱਗਾਂ ਨੂੰ ਹੁਣ held ਜਾਂ under control ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਵਿੱਚ ਕੁੱਲ 181 ਸਰਗਰਮ ਜੰਗਲੀ ਅੱਗਾਂ ਬਲ ਰਹੀਆਂ ਹਨ।