ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਭੇਜਿਆ ਸੱਦਾ ਲਿਆ ਵਾਪਸ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਆਪਣੀ ਨਵੀਂ ਬਣਾਈ ਗਈ “ਬੋਰਡ ਆਫ ਪੀਸ” ਵਿੱਚ ਸ਼ਾਮਲ ਹੋਣ ਲਈ ਦਿੱਤਾ ਗਿਆ invitation ਵਾਪਸ ਲੈ ਲਿਆ ਹੈ।
ਅੱਜ ਸੋਸ਼ਲ ਮੀਡੀਆ ’ਤੇ ਕੀਤੀ ਇੱਕ ਪੋਸਟ ਵਿੱਚ ਟਰੰਪ ਨੇ invitation ਰੱਦ ਕਰਨ ਦੇ ਕਾਰਨ ਬਾਰੇ ਕੋਈ ਵਿਸਥਾਰ ਨਹੀਂ ਦਿੱਤਾ, ਪਰ ਉਸ ਨੇ ਇਸ ਬੋਰਡ ਨੂੰ “ਇਤਿਹਾਸ ਵਿੱਚ ਕਦੇ ਵੀ ਬਣਿਆ ਸਭ ਤੋਂ PRESTEGIOUS LEADERS ਦਾ ਬੋਰਡ” ਕਰਾਰ ਦਿੱਤਾ।
ਇਹ ਫੈਸਲਾ ਉਸ ਤੋਂ ਬਾਅਦ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਕਾਰਨੀ ਨੇ ਸਵਿਟਜ਼ਰਲੈਂਡ ਦੇ ਡੇਵੋਸ ਵਿੱਚ ਵਰਲਡ ਇਕਨਾਮਿਕ ਫੋਰਮ ਦੌਰਾਨ ਇੱਕ ਕਾਫ਼ੀ ਸਰਾਹੀ ਗਈ ਭਾਸ਼ਣ ਦਿੱਤੀ ਸੀ। ਆਪਣੇ ਸੰਬੋਧਨ ਵਿੱਚ ਕਾਰਨੀ ਨੇ ਕਿਹਾ ਸੀ ਕਿ ਪੁਰਾਣਾ ਵਿਸ਼ਵ ਕ੍ਰਮ ਖਤਮ ਹੋ ਚੁੱਕਾ ਹੈ ਅਤੇ ਮੱਧਮ ਤਾਕਤਾਂ ਵਾਲੇ ਦੇਸ਼ਾਂ ਨੂੰ ਇਕੱਠੇ ਹੋ ਕੇ ਵੱਡੀਆਂ ਤਾਕਤਾਂ ਵੱਲੋਂ ਆਰਥਿਕ ਦਬਾਅ ਦਾ ਮੁਕਾਬਲਾ ਕਰਨਾ ਚਾਹੀਦਾ ਹੈ।
ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਸ ਨੇ ਕਾਰਨੀ ਦਾ ਭਾਸ਼ਣ ਸੁਣਿਆ ਹੈ ਅਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ “ਆਭਾਰੀ ਨਹੀਂ” ਹਨ।
ਇਸ ਤੋਂ ਪਹਿਲਾਂ ਅੱਜ, ਟਰੰਪ ਨੇ ਅੰਤਰਰਾਸ਼ਟਰੀ ਸਮਾਗਮ ਦੌਰਾਨ ਆਪਣੀ “ਬੋਰਡ ਆਫ ਪੀਸ” ਦੀ ਸ਼ੁਰੂਆਤ ਕੀਤੀ, ਪਰ ਕੈਨੇਡਾ ਅਤੇ ਯੂਰਪ ਸਮੇਤ ਕਈ ਵਿਸ਼ਵ ਨੇਤਾ ਇਸ ਮੌਕੇ ’ਤੇ ਹਾਜ਼ਰ ਨਹੀਂ ਸਨ।
ਕਾਰਨੀ ਨੇ ਸ਼ੁਰੂ ਵਿੱਚ ਇਸ ਬੋਰਡ ਨਾਲ ਜੁੜਨ ਲਈ ਖੁਲ੍ਹੇ ਮਨ ਦਾ ਪ੍ਰਗਟਾਵਾ ਕੀਤਾ ਸੀ, ਪਰ ਬਾਅਦ ਵਿੱਚ ਉਹ ਸਾਵਧਾਨ ਹੋ ਗਏ, ਕਹਿੰਦੇ ਹੋਏ ਕਿ ਇਸ ਦੀ ਬਣਤਰ ਅਤੇ ਭੂਮਿਕਾ ਬਾਰੇ ਅਜੇ ਵੀ ਕਈ ਸਵਾਲ ਬਾਕੀ ਹਨ।