26 ਸਾਲਾ Abbotsford ਵਾਸੀ ਸ਼ੱਕੀ 'ਤੇ ਹੁਣ ਲੱਗਿਆ ਹੁਣ First-Degree Murder ਦਾ ਦੋਸ਼

BC Prosecution Service ਨੇ ਕਿਹਾ ਹੈ ਕਿ Abbotsford ਵਿੱਚ 30 ਸਾਲ ਦੀ ਔਰਤ ਦੀ ਹੱਤਿਆ ਦੇ ਸ਼ੱਕੀ 'ਤੇ ਹੁਣ first-degree murder ਦਾ ਦੋਸ਼ ਲਾਇਆ ਗਿਆ ਹੈ।

ਸ਼ੁਰੂ ਵਿੱਚ 26 ਸਾਲਾ Abbotsford ਵਾਸੀ ਸ਼ੱਕੀ 'ਤੇ second-degree murder ਅਤੇ indignity to human remains ਦੇ ਦੋਸ਼ ਲਗੇ ਸਨ।

Integrated Homicide Investigation Team (IHIT) ਨੇ ਕਿਹਾ ਕਿ ਹੋਰ ਜਾਂਚ ਤੋਂ ਬਾਅਦ BC Prosecution Service ਨੇ charges ਨੂੰ ਅੱਪਗਰੇਡ ਕੀਤਾ। IHIT Sgt. Freda Fong ਨੇ ਕਿਹਾ, “Charges ਲੱਗ ਚੁੱਕੇ ਸਨ, ਪਰ IHIT ਦੇ investigators ਨੇ ਆਪਣੀ ਜਾਂਚ ਇੱਥੇ ਨਹੀਂ ਰੋਕੀ ।”

ਕਥਿਤ ਹੱਤਿਆ 15 ਜਨਵਰੀ ਨੂੰ Abbotsford ਦੇ Marshall Road 'ਤੇ ਇੱਕ ਹੋਟਲ ਵਿੱਚ ਵਾਪਰੀ। ਪੁਲਿਸ ਨੇ ਸਵੇਰੇ 11:30 ਵਜੇ ਦੇ ਕਰੀਬ ਏਰੀਆ ਵਿੱਚ ਪੁੱਜ ਕੇ ਘਟਨਾ ਸਥਾਨ ਦੀ ਤਲਾਸ਼ੀ ਲਈ ।

IHIT ਮੁਤਾਬਕ ਔਰਤ ਅਤੇ ਸ਼ੱਕੀ ਦੇ ਰਿਸ਼ਤੇ ਬਾਰੇ ਵੇਰਵੇ ਅਜੇ ਜਾਂਚ ਦੇ ਹਿੱਸੇ ਹਨ।

ਇਸ ਲੇਖ ਨੂੰ ਸਾਂਝਾ ਕਰੋ: