ਅਮਰੀਕੀ ਟੈਰਿਫ਼ਾਂ ਸੰਬੰਧੀ ਟਰੰਪ ਦੀ ਕੈਨੇਡਾ ਨੂੰ ਇਕ ਹੋਰ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਕੈਨੇਡਾ ਖ਼ਿਲਾਫ਼ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ, ਇਸ ਵਾਰ ਉਹਨਾਂ ਦਾ ਨਿਸ਼ਾਨਾ ਕੈਨੇਡਾ ਦਾ ਏਅਰੋਸਪੇਸ ਉਤਪਾਦਨ ਉਦਯੋਗ ਬਣਿਆ ਹੈ। ਆਪਣੇ ਟਰੂਥ ਸੋਸ਼ਲ ਪਲੇਟਫ਼ਾਰਮ ‘ਤੇ ਟਰੰਪ ਨੇ ਕਿਹਾ ਕਿ ਜੇ ਕੈਨੇਡਾ ਨੇ ਅਮਰੀਕਾ ਵਿੱਚ ਬਣੇ ਗਲਫਸਟ੍ਰੀਮ ਬਿਜ਼ਨਸ ਜੈੱਟਾਂ ਨੂੰ ਸਰਟੀਫ਼ਾਈ ਨਹੀਂ ਕੀਤਾ ਤਾਂ ਉਹ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਸਾਰੇ ਜਹਾਜ਼ਾਂ ‘ਤੇ 50 ਫ਼ੀਸਦੀ ਟੈਰਿਫ਼ ਲਗਾ ਦੇਣਗੇ। ਟਰੰਪ ਦਾ ਦਾਅਵਾ ਹੈ ਕਿ ਕੈਨੇਡਾ ਨੇ ਗਲਤ ਅਤੇ ਗੈਰਕਾਨੂੰਨੀ ਤਰੀਕੇ ਨਾਲ ਗਲਫਸਟ੍ਰੀਮ jets ਦੀ ਸਰਟੀਫ਼ਿਕੇਸ਼ਨ ਤੋਂ ਇਨਕਾਰ ਕੀਤਾ ਹੈ, ਜਿਸ ਕਾਰਨ ਉਹਨਾਂ ਦੀ ਵਿਕਰੀ ਪ੍ਰਭਾਵਿਤ ਹੋ ਰਹੀ ਹੈ, ਅਤੇ ਜਦ ਤੱਕ ਇਹ ਮਾਮਲਾ ਹੱਲ ਨਹੀਂ ਹੁੰਦਾ ਉਹ ਬੰਬਾਰਡੀਅਰ ਦੇ ਗਲੋਬਲ ਐਕਸਪ੍ਰੈਸ ਜੈੱਟਾਂ ਦੀ ਸਰਟੀਫ਼ਿਕੇਸ਼ਨ ਵੀ ਰੱਦ ਕਰਨ ਦੀ ਧਮਕੀ ਦੇ ਰਹੇ ਹਨ। ਮੋਂਟਰੀਅਲ ਅਧਾਰਿਤ ਬੰਬਾਰਡੀਅਰ ਅਤੇ ਗਲਫਸਟ੍ਰੀਮ ਅਲਟਰਾ-ਲਾਂਗ-ਰੇਂਜ ਬਿਜ਼ਨਸ ਜੈੱਟ ਮਾਰਕੀਟ ਵਿੱਚ ਮੁੱਖ competitor ਹਨ; ਹਾਲਾਂਕਿ ਬੰਬਾਰਡੀਅਰ ਵੱਧ ਜਹਾਜ਼ ਤਿਆਰ ਕਰਦੀ ਹੈ, ਪਰ ਕਮਾਈ ਦੇ ਮਾਮਲੇ ਵਿੱਚ ਉਹ 2012 ਤੋਂ ਗਲਫਸਟ੍ਰੀਮ ਤੋਂ ਪਿੱਛੇ ਹੈ। ਬੰਬਾਰਡੀਅਰ ਨੇ ਕਿਹਾ ਹੈ ਕਿ ਉਸਦੇ ਜਹਾਜ਼ FAAਮਿਆਰਾਂ ਅਨੁਸਾਰ ਪੂਰੀ ਤਰ੍ਹਾਂ ਸਰਟੀਫ਼ਾਈਡ ਹਨ ਅਤੇ ਕੰਪਨੀ ਇਸ ਮਾਮਲੇ ‘ਤੇ ਕੈਨੇਡੀਅਨ ਸਰਕਾਰ ਨਾਲ ਸੰਪਰਕ ਵਿੱਚ ਹੈ। ਹਵਾਈ ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰਕ ਕਾਰਨਾਂ ਕਰਕੇ ਜਹਾਜ਼ਾਂ ਦੀ ਡੀ-ਸਰਟੀਫ਼ਿਕੇਸ਼ਨ ਬੇਮਿਸਾਲ ਅਤੇ ਅਸੰਭਵ ਜਿਹਾ ਕਦਮ ਹੋਵੇਗਾ, ਅਤੇ ਇਸਨੂੰ ਟਰੰਪ ਵੱਲੋਂ ਵਪਾਰਕ ਜੰਗ ਵਿੱਚ ਇੱਕ ਨਵਾਂ ਦਬਾਅ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਹ ਧਮਕੀ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਹਫ਼ਤੇ ਵੀ ਟਰੰਪ ਨੇ ਕੈਨੇਡਾ ਨੂੰ ਚੀਨ ਨਾਲ ਸੰਬੰਧਾਂ ਦੇ ਮਾਮਲੇ ‘ਤੇ ਭਾਰੀ ਟੈਰਿਫ਼ਾਂ ਦੀ ਚੇਤਾਵਨੀ ਦਿੱਤੀ ਸੀ, ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਹਾਲੀਆ ਅੰਤਰਰਾਸ਼ਟਰੀ ਭੂਮਿਕਾ ਤੋਂ ਬਾਅਦ ਕੈਨੇਡਾ ਮੁੜ ਟਰੰਪ ਦੇ ਗੁੱਸੇ ਦਾ ਨਿਸ਼ਾਨਾ ਬਣ ਰਿਹਾ ਹੈ।

ਇਸ ਲੇਖ ਨੂੰ ਸਾਂਝਾ ਕਰੋ: