ਕੈਨੇਡਾ ਅਤੇ ਦੱਖਣੀ ਕੋਰੀਆ ਨੇ ਵਪਾਰਕ ਸੰਬੰਧ ਮਜ਼ਬੂਤ ਕਰਨ ਲਈ ਚੁੱਕੇ ਨਵੇਂ ਕਦਮ

ਗਲੋਬਲ ਵਪਾਰਕ ਜੰਗ ਅਤੇ ਅਮਰੀਕੀ ਟੈਰਿਫ਼ਾਂ ਦੇ ਮਾਹੌਲ ਵਿਚ ਕੈਨੇਡਾ ਅਤੇ ਦੱਖਣੀ ਕੋਰੀਆ ਨੇ ਵਪਾਰਕ ਸੰਬੰਧ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕੇ ਹਨ, ਜਿਸ ਨਾਲ ਕੈਨੇਡਾ ਦੇ ਆਟੋਮੋਟਿਵ, ਬੈਟਰੀ ਸਪਲਾਈ ਚੇਨ ਅਤੇ ਕਰਿਟੀਕਲ ਮਿਨਰਲ ਵਰਗੇ ਉਦਯੋਗਾਂ ਨੂੰ ਲਾਭ ਹੋਣ ਦੀ ਉਮੀਦ ਹੈ। ਮੰਗਲਵਾਰ ਨੂੰ ਓਟਾਵਾ ਵਿੱਚ ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਕੋਰੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਦੋਵੇਂ ਦੇਸ਼ਾਂ ਵਿਚਕਾਰ agreement letter ‘ਤੇ ਦਸਤਖ਼ਤ ਕੀਤੇ, ਜਿਸ ਤਹਿਤ ਕੈਨੇਡਾ–ਕੋਰੀਆ ਇੰਡਸਟਰੀਅਲ ਕੋਆਪਰੇਸ਼ਨ ਕਮੇਟੀ ਬਣਾਈ ਜਾਵੇਗੀ ਜੋ ਇਲੈਕਟ੍ਰਿਕ ਵਾਹਨਾਂ ਸਮੇਤ “ਭਵਿੱਖ ਦੀ ਮੋਬਿਲਿਟੀ” ‘ਤੇ ਮਿਲਕੇ ਕੰਮ ਕਰੇਗੀ। ਸਮਝੌਤੇ ਅਨੁਸਾਰ ਕੈਨੇਡਾ ਵਿੱਚ ਕੋਰੀਆਈ ਆਟੋਮੋਟਿਵ ਉਤਪਾਦਨ, ਬੈਟਰੀ ਨਿਰਮਾਣ, ਕਰਿਟੀਕਲ ਮਿਨਰਲ ਰੀਫ਼ਾਇਨਿੰਗ ਅਤੇ ਰੀਸਾਈਕਲਿੰਗ ਵਿੱਚ ਸਹਿਯੋਗ ਵਧਾਇਆ ਜਾਵੇਗਾ, ਜਦਕਿ AI ਨੂੰ ਵੀ ਇੱਕ ਰਣਨੀਤਿਕ ਖੇਤਰ ਵਜੋਂ ਸ਼ਾਮਲ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਸਹਿਯੋਗ ਨਾਲ ਕੈਨੇਡਾ ਦੀ ਆਟੋਮੋਟਿਵ ਅਤੇ clean energy ਸਪਲਾਈ ਚੇਨ ਮਜ਼ਬੂਤ ਹੋਏਗੀ ਅਤੇ ਦੇਸ਼ ਵਿੱਚ ਚੰਗੀਆਂ ਤਨਖ਼ਾਹਾਂ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ, ਹਾਲਾਂਕਿ ਕੰਪਨੀਆਂ ਜਾਂ ਨਿਵੇਸ਼ ਦੀਆਂ ਵਿਸਥਾਰਕ ਜਾਣਕਾਰੀਆਂ ਹਾਲੇ ਜਾਰੀ ਨਹੀਂ ਕੀਤੀਆਂ ਗਈਆਂ।

ਇਸ ਲੇਖ ਨੂੰ ਸਾਂਝਾ ਕਰੋ: