ਅਗਵਾਹੀਆਂ ਦੀ ਲੜੀ ਦੇ ਸਬੰਧ ਵਿੱਚ 28 ਸਾਲਾ ਅਮ੍ਰਿਤਪਾਲ ਸਿੰਘ ਉੱਤੇ ਲੱਗੇ 14 ਦੋਸ਼

ਲੋਅਰ ਮੇਨਲੈਂਡ ਵਿੱਚ ਪਿਛਲੇ ਮਹੀਨੇ ਹੋਈਆਂ ਕਥਿਤ ਅਗਵਾਹੀਆਂ ਦੀ ਲੜੀ ਦੇ ਸਬੰਧ ਵਿੱਚ 28 ਸਾਲਾ ਅਮ੍ਰਿਤਪਾਲ ਸਿੰਘ ਉੱਤੇ 14 ਦੋਸ਼ ਲਗਾਏ ਗਏ ਹਨ। ਜਾਂਚ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ Ridge Meadows RCMP ਨੂੰ 18 ਜਨਵਰੀ ਸਵੇਰੇ 12:40 ਵਜੇ ਸੂਚਨਾ ਮਿਲੀ ਕਿ ਪਿੱਟ ਮੀਡੋਜ਼ ਵਿੱਚ ਇੱਕ ਔਰਤ ਨੂੰ ਇਕ ਗੱਡੀ ਵਿੱਚ ਉਸਦੀ ਮਰਜ਼ੀ ਦੇ ਖ਼ਿਲਾਫ਼ ਬੰਦ ਕਰਕੇ ਰੱਖਿਆ ਗਿਆ ਹੈ ਅਤੇ ਸ਼ੱਕੀ ਵਿਅਕਤੀ ਹਥਿਆਰਬੰਦ ਹੈ ਅਤੇ ਧਮਕੀਆਂ ਦੇ ਰਿਹਾ ਹੈ। ਪੁਲਿਸ ਨੇ ਵਾਹਨ ਨੂੰ ਲੱਭ ਕੇ ਔਰਤ ਨੂੰ ਸੁਰੱਖਿਅਤ ਬਚਾ ਲਿਆ ਅਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ।

ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਕਈ ਇਲਾਕਿਆਂ ਤੱਕ ਫੈਲ ਗਈ। Surrey Police Service ਅਤੇ West Vancouver Police Department ਨੇ ਵੀ ਆਪਣੇ-ਆਪਣੇ ਮਾਮਲਿਆਂ ਵਿੱਚ ਸਿਫ਼ਾਰਸ਼ਾਂ ਭੇਜੀਆਂ, ਜਿਸ ਤੋਂ ਬਾਅਦ BC Prosecution Service ਨੇ 14 ਦੋਸ਼ ਮਨਜ਼ੂਰ ਕੀਤੇ।

ਦੋਸ਼ਾਂ ਵਿੱਚ ਤਿੰਨ ਅਗਵਾਹੀ ਦੇ, ਹਥਿਆਰ ਨਾਲ ਯੌਨ ਸ਼ੋਸ਼ਣ, ਹਥਿਆਰ ਨਾਲ ਹਮਲਾ, ਧਮਕੀਆਂ ਦੇਣਾ, ਨਕਲੀ ਬੰਦੂਕ ਦੀ ਵਰਤੋਂ, ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣਾ ਅਤੇ ਕੰਪਿਊਟਰ, ਟੈਕਸਟ ਅਤੇ ਫ਼ੋਨ ਡਾਟਾ ਨਾਲ ਸੰਬੰਧਤ ਦੋਸ਼ ਸ਼ਾਮਲ ਹਨ। ਪੁਲਿਸ ਅਨੁਸਾਰ ਸਾਰੇ ਪੀੜਤ ਔਰਤਾਂ ਹਨ ਅਤੇ ਸ਼ੱਕ ਹੈ ਕਿ ਮੁਲਜ਼ਮ ਨੇ ਆਨਲਾਈਨ ਰੋਜ਼ਗਾਰ ਦੇ ਬਹਾਨੇ ਨਾਲ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ।

ਜਾਂਚ ਹਜੇ ਜਾਰੀ ਹੈ ਅਤੇ ਪੁਲਿਸ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਰਹੀ ਹੈ।

ਇਸ ਲੇਖ ਨੂੰ ਸਾਂਝਾ ਕਰੋ: