ਅਲਬਰਟਾ ਦੇ 3 ਹਾਕੀ ਜੂਨੀਅਰ ਖਿਡਾਰੀਆਂ ਦੀ ਸੜਕ ਹਾਦਸੇ ਚ ਮੌਤ
Southern Alberta Mustangs ਜੂਨੀਅਰ ਹਾਕੀ ਟੀਮ ਦੇ ਤਿੰਨ ਖਿਡਾਰੀ ਸੋਮਵਾਰ ਸਵੇਰੇ ਕੈਲਗਰੀ ਤੋਂ ਸਾਊਥ ਵੱਲ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ। ਸਟੈਵਲੀ ਤੋਂ ਲਗਭਗ ਇੱਕ ਘੰਟਾ ਸਾਊਥ ਵੱਲ ਸਥਿਤ ਟੀਮ ਨੇ ਸੋਮਵਾਰ ਦੁਪਹਿਰ ਸੋਸ਼ਲ ਮੀਡੀਆ ‘ਤੇ ਬਿਆਨ ਜਾਰੀ ਕਰਕੇ ਇਸ ਦੁੱਖਦਾਈ ਘਟਨਾ ਦੀ ਪੁਸ਼ਟੀ ਕੀਤੀ। ਟੀਮ ਮੁਤਾਬਕ, ਇਹ ਤਿੰਨੇ ਖਿਡਾਰੀ ਪ੍ਰੈਕਟਿਸ ਲਈ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਇਕ ਮੀਡਿਆ ਅਦਾਰੇ ਨੇ ਹਾਦਸੇ ਵਿੱਚ ਮਾਰੇ ਗਏ ਤਿੰਨ ਖਿਡਾਰੀਆਂ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿੱਚ ਦੋ ਬ੍ਰਿਟਿਸ਼ ਕੋਲੰਬੀਆ ਤੋਂ ਅਤੇ ਇੱਕ southern United States. ਤੋਂ ਸੀ। ਮਰਨ ਵਾਲਿਆਂ ਵਿੱਚ 17 ਸਾਲਾ ਸੈਂਟਰ ਕੇਡਨ ਫਾਈਨ, 18 ਸਾਲਾ ਲੈਫਟ-ਵਿੰਗਰ ਜੇ.ਜੇ. ਰਾਈਟ ਅਤੇ 18 ਸਾਲਾ ਗੋਲਕੀਪਰ ਕੈਮਰਨ ਕਾਸੋਰਸੋ ਸ਼ਾਮਲ ਹਨ, ਦੋਵੇਂ ਕੈਮਲੂਪਸ, ਬੀ.ਸੀ. ਤੋਂ ਸਨ।
ਸਟੈਵਲੀ ਅਰੀਨਾ ਵਿੱਚ ਤਿੰਨਾਂ ਖਿਡਾਰੀਆਂ ਦੀਆਂ ਜਰਸੀਜ਼ ਨਾਲ ਇੱਕ ਸਮਾਰਕ ਵੀ ਸਥਾਪਿਤ ਕੀਤਾ ਗਿਆ ਹੈ। ਟੀਮ ਦੇ ਬਿਆਨ ਵਿੱਚ ਕਿਹਾ ਗਿਆ ਕਿ “ਸਾਡੇ ਦੁੱਖ ਦੀ ਗਹਿਰਾਈ ਬਿਆਨ ਕਰਨ ਲਈ ਸ਼ਬਦ ਕਾਫ਼ੀ ਨਹੀਂ ਹਨ,” ਅਤੇ ਇਹ ਵੀ ਜੋੜਿਆ ਕਿ ਇਹ ਨੌਜਵਾਨ ਸਿਰਫ਼ ਹਾਕੀ ਖਿਡਾਰੀ ਨਹੀਂ ਸਨ, ਸਗੋਂ ਆਪਣੀ ਕਮਿਊਨਿਟੀ ਦੇ ਪਿਆਰੇ ਮੈਂਬਰ ਸਨ। ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਦੁੱਖ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿਲ ਪਰਿਵਾਰਾਂ ਨਾਲ ਹੈ ਅਤੇ ਸਾਰਾ ਦੇਸ਼ ਮਸਟੈਂਗਜ਼ ਕਮਿਊਨਿਟੀ ਦੇ ਨਾਲ ਖੜਾ ਹੈ। ਅਲਬਰਟਾ ਆਰਸੀਐੰਪੀ ਮੁਤਾਬਕ, ਹਾਦਸਾ ਸਵੇਰੇ ਕਰੀਬ 11 ਵਜੇ ਹਾਈਵੇ 2 ਅਤੇ 55 ਐਵਿਨਿਊ ਦੇ ਚੌਰਾਹੇ ‘ਤੇ ਵਾਪਰਿਆ, ਜਿੱਥੇ ਇੱਕ ਗ੍ਰੈਵਲ ਟ੍ਰੇਲਰ ਲੈ ਜਾ ਰਹੇ ਸੈਮੀ ਟਰੱਕ ਅਤੇ ਇੱਕ ਛੋਟੀ ਕਾਰ ਵਿਚਕਾਰ ਟੱਕਰ ਹੋਈ। ਕਾਰ ਵਿੱਚ ਸਵਾਰ ਤਿੰਨੇ ਖਿਡਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਟਰੱਕ ਦਾ 40 ਸਾਲਾ ਡਰਾਈਵਰ, ਜੋ Stavely ਦਾ ਨਿਵਾਸੀ ਹੈ, ਨੂੰ ਹਲਕੀਆਂ ਸੱਟਾਂ ਲੱਗੀਆਂ ਅਤੇ ਉਸਦਾ ਇਲਾਜ ਮੌਕੇ ‘ਤੇ ਹੀ ਕੀਤਾ ਗਿਆ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।