ਨੈਟੋ ਬੈਂਕ ਦਾ ਹੈੱਡਕੁਆਟਰ ਵੈਨਕੂਵਰ ਵਿੱਚ ਸਥਾਪਿਤ ਕਰਨ ਲਈ ਸੂਬੇ ਵੱਲੋਂ ਸਮਰਥਨ ਦਾ ਐਲਾਨ

ਬ੍ਰਿਟਿਸ਼ ਕੋਲੰਬਿਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਅੱਜ ਸੂਬੇ ਵੱਲੋਂ ਸਮਰਥਨ ਦਾ ਐਲਾਨ ਕੀਤਾ ਹੈ ਕਿ ਨੈਟੋ ਬੈਂਕ ਦਾ ਹੈੱਡਕੁਆਟਰ ਵੈਨਕੂਵਰ ਵਿੱਚ ਸਥਾਪਿਤ ਕੀਤਾ ਜਾ ਸਕੇ।

ਡਿਫੈਂਸ, ਸੁਰੱਖਿਆ ਅਤੇ ਰੈਜ਼ਿਲੀਅੰਸ ਬੈਂਕ ਦੇ ਪ੍ਰੋਜੈਕਟਾਂ ਨੂੰ ਫੰਡ ਕਰਕੇ ਲਗਭਗ 3,500 ਨਵੀਆਂ ਨੌਕਰੀਆਂ ਬਣਾਉਣ ਦੀ ਉਮੀਦ ਹੈ। ਗ੍ਰੇਟਰ ਵੈਨਕੂਵਰ ਬੋਰਡ ਆਫ਼ ਟਰੇਡ ਦੀ ਸੀਈਓ ਬ੍ਰਿਡਜਿਟ ਐਂਡਰਸਨ ਨੇ ਕਿਹਾ, “ਬੈਂਕ ਸਿਰਫ਼ ਵਿੱਤੀ ਸੰਸਥਾ ਨਹੀਂ, ਬਲਕਿ ਇੱਕ ਮਹੱਤਵਪੂਰਨ ਸੁਰੱਖਿਆ ਉਪਕਰਨ ਹੈ। ਵੈਨਕੂਵਰ ਵਿੱਚ ਹੋਣ ਨਾਲ ਇਹ ਸੰਸਥਾ ਨੂੰ ਯੂਰਪ ਅਤੇ ਆਰਕਟਿਕ ਚੈਨਲ ਨਾਲ ਜੋੜਣ ਵਿੱਚ ਫਾਇਦਾ ਮਿਲੇਗਾ।”

ਵੈਨਕੂਵਰ ਕੱਲਾ ਸ਼ਹਿਰ ਨਹੀਂ ਹੈ ਜੋ ਹੈੱਡਕੁਆਟਰ ਦੀ ਮੰਗ ਕਰ ਰਿਹਾ; ਟੋਰਾਂਟੋ ਅਤੇ ਮੋਂਟਰੀਅਲ ਵੀ ਪ੍ਰਸਤਾਵ ਦੇ ਰਹੇ ਹਨ। ਵੈਨਕੂਵਰ ਦੀ ਬਿਡ ਪੈਸਿਫਿਕ ਸਿਕਿਊਰਿਟੀ ਬੈਂਕ ਬਿਡ ਕਮੇਟੀ ਵੱਲੋਂ ਲੀਡ ਕੀਤੀ ਜਾ ਰਹੀ ਹੈ, ਜਿਸ ਵਿੱਚ ਸਥਾਨਕ ਬਿਜ਼ਨਸ ਲੀਡਰ ਸ਼ਾਮਲ ਹਨ।

ਐਬੀ ਨੇ ਕਿਹਾ ਕਿ ਬੀ.ਸੀ. ਨਵੀਂ ਕੈਨੇਡੀਅਨ ਅਰਥਵਿਵਸਥਾ ਦਾ “ਆਰਥਿਕ ਇੰਜਣ” ਹੈ ਅਤੇ ਸੂਬਾ ਇੱਕ ਵਿਸ਼ਵ ਪੱਧਰੀ ਸੰਸਥਾ ਦੀ ਮੌਜੂਦਗੀ ਲਈ ਤਿਆਰ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਅਗਲੇ ਸੂਬਾਈ ਬਜਟ (17 ਫਰਵਰੀ) ਵਿੱਚ trades training ਵਿੱਚ “ਪਿਢ਼ੀ ਦਰ ਪਿਢ਼ੀ ਨਿਵੇਸ਼” ਕਰਨ ਦੀ ਯੋਜਨਾ ਹੈ।

ਇਸ ਲੇਖ ਨੂੰ ਸਾਂਝਾ ਕਰੋ: