ਮਿਡਲ ਈਸਟ ਦੇ ਸੰਘਰਸ਼ ਦਾ ਮੇਟਰੋ ਵੈਨਕੂਵਰ ਵਿੱਚ ਪੈਟਰੋਲ ਦੀ ਕੀਮਤ ‘ਤੇ ਕੀ ਅਸਰ ?
ਮੇਟਰੋ ਵੈਨਕੂਵਰ ਵਿੱਚ ਪੈਟਰੋਲ ਦੀ ਕੀਮਤ ‘ਤੇ ਮਿਡਲ ਈਸਟ ਵਿੱਚ ਚੱਲ ਰਹੇ ਸੰਘਰਸ਼ ਦਾ ਪ੍ਰਭਾਵ ਤੇਜ਼ੀ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਖੇਤਰ ਦੇ 427 ਪੈਟਰੋਲ ਪੰਪਾਂ ਦੇ ਡਾਟਾ ਮੁਤਾਬਕ, ਪ੍ਰਤੀ ਲੀਟਰ AVERAGE $1.65 ਹੋ ਗਈ ਸੀ, ਜੋ ਪਹਿਲਾਂ ਦੀ ਕੀਮਤ ਨਾਲੋਂ ਲਗਭਗ 10 ਸੈਂਟ ਘੱਟ ਸੀ। ਪਰ ਤਕਨੀਕੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਕਿ ਇਹ ਘਟਾਅ ਲੰਬੇ ਸਮੇਂ ਤੱਕ ਨਹੀਂ ਟਿਕੇਗਾ।
GasBuddy.com ਦੇ Patrick De Haan ਨੇ ਕਿਹਾ ਕਿ ਸੋਮਵਾਰ ਨੂੰ ਬਾਜ਼ਾਰਾਂ ਨੇ ਹਾਲੀਆ ਘਟਨਾਵਾਂ ‘ਤੇ ਅਜੇ ਤੱਕ ਪ੍ਰਭਾਵ ਨਹੀਂ ਦਿਖਾਇਆ। ਪਰ ਅਗਲੇ ਦਿਨਾਂ ਵਿੱਚ ਯੂ.ਐਸ.-ਈਰਾਨ ਹਮਲਿਆਂ ਅਤੇ GEO-POLOTICAL ਤਣਾਅ ਕਾਰਨ ਕੀਮਤਾਂ ਵੱਧਣ ਦੀ ਸੰਭਾਵਨਾ ਹੈ।
ਮੈਟਰੋ ਵੈਨਕੂਵਰ ਵਿੱਚ ਸ਼ੁੱਕਰਵਾਰ ਸਵੇਰੇ ਤਕ ਪ੍ਰਤੀ ਲੀਟਰ AVERAGE ਕੀਮਤ $1.79 ਹੋ ਗਈ ਸੀ। ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ Persian Gulf ਦੇ ਦੱਖਣੀ ਹਿੱਸੇ ਵਿੱਚ Strait of Hormuz ਰਾਹੀਂ ਤੇਲ ਟੈਂਕਰਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਰਾਹੀਂ ਸੰਸਾਰ ਦੀ ਲਗਭਗ 20 ਪ੍ਰਤੀਸ਼ਤ ਤੇਲ ਦੀ ਸਪਲਾਈ ਹੁੰਦੀ ਹੈ।
ਐਨਾਲਿਸਟ Matt McClain ਮੁਤਾਬਕ, ਕੀਮਤਾਂ ਅਗਲੇ ਕੁਝ ਦਿਨਾਂ ਵਿੱਚ ਹੋਰ ਵਧ ਸਕਦੀਆਂ ਹਨ, ਜਿਸ ਵਿੱਚ ਪ੍ਰਤੀ ਲੀਟਰ 10 ਤੋਂ 15 ਸੈਂਟ ਦਾ ਵਾਧਾ ਹੋ ਸਕਦਾ ਹੈ। ਇਹ $2 ਪ੍ਰਤੀ ਲੀਟਰ ਦੇ ਨਿਸ਼ਾਨ ਦੇ ਨੇੜੇ ਲਿਆ ਸਕਦਾ ਹੈ, ਜੋ ਖਰੀਦਦਾਰਾਂ ਲਈ ਕਾਫ਼ੀ ਮਹਿੰਗਾ ਹੋ ਸਕਦਾ ਹੈ।
ਜਦ ਕਿ ਪੂਰੇ ਦੇਸ਼ ਵਿੱਚ ਕੀਮਤਾਂ ਵੱਧ ਰਹੀਆਂ ਹਨ, ਬ੍ਰਿਟਿਸ਼ ਕੋਲੰਬੀਆ ਦਾ AVERAGE PRICE ਦੇਸ਼ ਦੇ $1.46 ਪ੍ਰਤੀ ਲੀਟਰ ਔਸਤ ਨਾਲੋਂ ਕਾਫ਼ੀ ਉੱਚਾ ਹੈ। ਖਰੀਦਦਾਰਾਂ ਨੇ ਸੁਰੱਖਿਆ ਵਜੋਂ ਜਲਦੀ ਪੈਟਰੋਲ ਭਰਨ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਅਗਲੇ ਮਹੀਨੇ ਕੀ ਹੋਵੇਗਾ, ਇਸ ਬਾਰੇ ਕੋਈ ਭਰੋਸੇਮੰਦ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।