ਪੰਜਾਬੀ ਮੀਡੀਆ ਨਾਲ ਜੁੜੀ ਔਰਤ ਨੂੰ 5½ ਸਾਲ ਦੀ ਕੈਦ, 108 ਕਿਲੋ ਮੈਥ ਸਮੱਗਲਿੰਗ ਕੇਸ ਵਿੱਚ ਸਜ਼ਾ

ਬ੍ਰਿਟਿਸ਼ ਕੋਲੰਬੀਆ ਦੀ ਇੱਕ ਮਹਿਲਾ, ਜੋ ਪਹਿਲਾਂ ਪੰਜਾਬੀ ਭਾਸ਼ਾ ਦੇ ਬ੍ਰਾਡਕਾਸਟਿੰਗ ਖੇਤਰ ਵਿੱਚ ਕੰਮ ਕਰਦੀ ਰਹੀ ਹੈ, ਨੂੰ ਸੰਯੁਕਤ ਰਾਜ ਅਮਰੀਕਾ ਤੋਂ ਕੈਨੇਡਾ ਵਿੱਚ 100 ਕਿਲੋਗ੍ਰਾਮ ਤੋਂ ਵੱਧ ਮੈਥਐਂਫੇਟਾਮੀਨ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ 5½ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਖਵਿੰਦਰ ਕੌਰ ਸੰਘਾ ਨੇ 2024 ਵਿੱਚ ਗੈਰਕਾਨੂੰਨੀ ਆਯਾਤ ਦੇ ਦੋਸ਼ ਨੂੰ ਸਵੀਕਾਰ ਕੀਤਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਨੂੰ ਅਕਤੂਬਰ 2021 ਵਿੱਚ ਸਰੀ ਦੇ ਬਾਰਡਰ ਕ੍ਰਾਸਿੰਗ ‘ਤੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਨੇ ਰੋਕਿਆ ਸੀ, ਜਿੱਥੋਂ ਉਹ ਜਾਂਚ ਤੋਂ ਬਚਣ ਲਈ ਤੇਜ਼ ਰਫ਼ਤਾਰ ਨਾਲ ਭੱਜ ਗਈ ਸੀ ਅਤੇ ਬਾਅਦ ਵਿੱਚ 16ਵੀਂ ਐਵੇਨਿਊ ‘ਤੇ ਰੋਕੀ ਗਈ।

ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਕਿ ਉਸ ਦੀ ਗੱਡੀ ਵਿੱਚੋਂ ਚਾਰ ਡਫਲ ਬੈਗਾਂ ਵਿੱਚ ਲਗਭਗ 108 ਕਿਲੋਗ੍ਰਾਮ ਮੈਥ ਮਿਲੀ, ਜਿਸ ਦੀ ਕੀਮਤ 1 ਤੋਂ 10 ਮਿਲੀਅਨ ਡਾਲਰ ਤੱਕ ਅੰਕੜੀ ਗਈ ਹੈ। ਜਸਟਿਸ ਜੌਨ ਗਿਬ-ਕਾਰਸਲੇ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਸੰਘਾ ਨੇ ਆਪਣੇ ਬਿਆਨ ਵਿੱਚ ਗਲਤ ਜਾਣਕਾਰੀ ਦਿੱਤੀ ਅਤੇ ਇਹ ਦਾਅਵਾ ਕੀਤਾ ਕਿ ਉਸ ਨੂੰ ਧਮਕੀਆਂ ਦੇ ਕੇ ਮਜਬੂਰ ਕੀਤਾ ਗਿਆ ਸੀ, ਪਰ ਟੈਕਸਟ ਮੈਸੇਜ ਸਬੂਤਾਂ ਤੋਂ ਇਹ ਸਪਸ਼ਟ ਹੋਇਆ ਕਿ ਉਹ ਇਸ ਗੈਰਕਾਨੂੰਨੀ ਗਤੀਵਿਧੀ ਵਿੱਚ ਸਵੈਚੱਛਿਕ ਤੌਰ ‘ਤੇ ਸ਼ਾਮਲ ਸੀ। ਅਦਾਲਤ ਨੇ ਇਹ ਵੀ ਦਰਸਾਇਆ ਕਿ ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਸਰਹੱਦੀ ਗਤੀਵਿਧੀਆਂ ਵਿੱਚ ਸ਼ਾਮਲ ਰਹੀ ਹੋ ਸਕਦੀ ਹੈ। ਜੱਜ ਨੇ ਕਿਹਾ ਕਿ ਇਹ ਅਪਰਾਧ “ਬਿਨਾਂ ਪੀੜਤ ਦੇ ਨਹੀਂ” ਹੈ ਅਤੇ ਇਸ ਦੇ ਗੰਭੀਰ ਨਤੀਜੇ ਹੁੰਦੇ ਹਨ।

ਇਸ ਲੇਖ ਨੂੰ ਸਾਂਝਾ ਕਰੋ: