ਅਮਰੀਕੀ 50 ਫੀਸਦੀ ਟੈਰਿਫ ਕਾਰਨ ਕੈਨੇਡਾ ਵਿੱਚ 87 ਹਜ਼ਾਰ ਨੌਕਰੀਆਂ ਖਤਰੇ ਵਿੱਚ

ਅਮਰੀਕਾ ਵੱਲੋਂ ਕੈਨੇਡੀਅਨ ਸਮਾਨ ’ਤੇ ਲਗਾਏ ਜਾਣ ਵਾਲੇ ਨਵੇਂ 50 ਫੀਸਦੀ ਟੈਰਿਫ ਕਾਰਨ ਕੈਨੇਡਾ ਵਿੱਚ ਲਗਭਗ 87 ਹਜ਼ਾਰ ਨੌਕਰੀਆਂ ਖਤਰੇ ਵਿੱਚ ਪੈ ਸਕਦੀਆਂ ਹਨ। ਇਹ ਅਨੁਮਾਨ ਯੂਨੀਵਰਸਿਟੀ ਆਫ ਕੈਲਗਰੀ ਦੇ ਅਰਥਸ਼ਾਸਤਰ ਪ੍ਰੋਫੈਸਰ Trevor Tombe ਦੇ ਵਿਸ਼ਲੇਸ਼ਣ ਵਿੱਚ ਸਾਹਮਣੇ ਆਇਆ ਹੈ।

ਵਿਸ਼ਲੇਸ਼ਣ ਮੁਤਾਬਕ ਕਰੀਬ 52 ਹਜ਼ਾਰ ਨੌਕਰੀਆਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਸਕਦੀਆਂ ਹਨ, ਜਦਕਿ ਸਪਲਾਇਰਾਂ ਅਤੇ ਸਰਵਿਸ ਪ੍ਰੋਵਾਈਡਰਾਂ ’ਤੇ ਪੈਣ ਵਾਲੇ ਅਸਿੱਧੇ ਅਸਰ ਕਾਰਨ ਹੋਰ 35 ਹਜ਼ਾਰ ਨੌਕਰੀਆਂ ਖਤਰੇ ਵਿੱਚ ਆ ਸਕਦੀਆਂ ਹਨ।

ਸਭ ਤੋਂ ਵੱਧ ਅਸਰ Ontario ਵਿੱਚ 36,100, Quebec ਵਿੱਚ 18,300 ਅਤੇ British Columbia ਵਿੱਚ 11,200 ਨੌਕਰੀਆਂ ’ਤੇ ਪੈਣ ਦਾ ਅਨੁਮਾਨ ਹੈ।

ਮਸ਼ੀਨਰੀ, ਇਲੈਕਟ੍ਰਾਨਿਕਸ, ਪਲਾਸਟਿਕ ਅਤੇ ਰਬਰ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ। ਬੀ.ਸੀ. ਵਿੱਚ ਖ਼ਾਸ ਤੌਰ ’ਤੇ ਇਲੈਕਟ੍ਰਾਨਿਕਸ ਅਤੇ ਵੁੱਡ ਪ੍ਰੋਡਕਟਸ ਸੈਕਟਰ ਪ੍ਰਭਾਵਿਤ ਹੋਣ ਦੀ ਚਿੰਤਾ ਹੈ।

ਛੋਟੇ ਕਾਰੋਬਾਰਾਂ ਦਾ ਕਹਿਣਾ ਹੈ ਕਿ ਵਧਦੀਆਂ ਕੀਮਤਾਂ ਅਤੇ ਟੈਰਿਫ ਕਾਰਨ ਉਨ੍ਹਾਂ ਨੂੰ ਖਰਚੇ ਘਟਾਉਣ ਲਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣਾ ਪੈ ਸਕਦਾ ਹੈ।

ਲੇਬਰ ਗਰੁੱਪਾਂ ਨੇ ਫੈਡਰਲ ਸਰਕਾਰ ਤੋਂ Employment Insurance ਵਿੱਚ ਵਾਧਾ, ਇਸ ਦੀ ਮਿਆਦ ਵਧਾਉਣ ਅਤੇ work-sharing programs ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਬਚਾ ਸਕਣ।


ਇਸ ਲੇਖ ਨੂੰ ਸਾਂਝਾ ਕਰੋ: