ਬੀ.ਸੀ. ਵਿੱਚ ਡੁੱਬਣ ਦੀਆਂ ਘਟਨਾਵਾਂ ਵਿੱਚ 50 ਫ਼ੀਸਦੀ ਵਾਧਾ

ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਾਲ ਹੁਣ ਤੱਕ ਡੁੱਬਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ 50 ਫ਼ੀਸਦੀ ਵੱਧ ਹੈ। ਲਾਈਫਸੇਵਿੰਗ ਸੋਸਾਇਟੀ ਬੀ.ਸੀ. ਐਂਡ ਯੂਕੋਨ ਮੁਤਾਬਕ ਇਸ ਸਾਲ ਹੁਣ ਤੱਕ ਘੱਟੋ-ਘੱਟ 39 ਲੋਕਾਂ ਦੀ ਅਚਾਨਕ ਡੁੱਬਣ ਕਾਰਨ ਮੌਤ ਹੋ ਚੁੱਕੀ ਹੈ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ 26 ਮੌਤਾਂ ਦਰਜ ਕੀਤੀਆਂ ਗਈਆਂ ਸਨ। ਤਾਜ਼ਾ ਮਾਮਲਿਆਂ ਵਿੱਚੋਂ ਇੱਕ 13 ਸਾਲਾ ਕੁੜੀ ਦਾ ਹੈ, ਜੋ ਸ਼ਨੀਵਾਰ ਨੂੰ ਕਲਟਸ ਲੇਕ ਵਿੱਚ ਪੈਡਲਬੋਰਡ ਤੋਂ ਡਿੱਗ ਗਈ ਸੀ ਅਤੇ ਜਿਸ ਦੀ ਲਾਸ਼ ਸੋਮਵਾਰ ਨੂੰ ਬਰਾਮਦ ਹੋਈ।

ਲਾਈਫਸੇਵਿੰਗ ਸੋਸਾਇਟੀ ਦੀ ਐਗਜ਼ਿਕਿਊਟਿਵ ਡਾਇਰੈਕਟਰ ਲੀਨੀਆ ਗ੍ਰੇਸ ਮੁਤਾਬਕ ਇਸ ਵਾਧੇ ਦਾ ਕੋਈ ਇੱਕ ਕਾਰਨ ਨਹੀਂ ਹੈ, ਪਰ ਇਸ ਸਾਲ ਪਾਣੀ ਵਿੱਚ ਮਨੋਰੰਜਨ ਕਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਲੋਕਾਂ ਨੇ ਲਾਈਫ ਜੈਕਟ ਨਹੀਂ ਪਾਈ ਹੋਈ ਸੀ। ਉਨ੍ਹਾਂ ਲੋਕਾਂ ਨੂੰ ਪਾਣੀ ਵਿੱਚ ਜਾਣ ਸਮੇਂ ਲਾਈਫ ਜੈਕਟ ਪਾਉਣ ਦੀ ਅਪੀਲ ਕੀਤੀ ਹੈ।

2015 ਤੋਂ 2025 ਤੱਕ ਦੇ ਅੰਕੜਿਆਂ ਮੁਤਾਬਕ ਬੀ.ਸੀ. ਵਿੱਚ 2023 ਸਭ ਤੋਂ ਖ਼ਤਰਨਾਕ ਸਾਲ ਰਿਹਾ, ਜਦੋਂ 120 ਲੋਕ ਡੁੱਬੇ ਸਨ। 2024 ਵਿੱਚ 98 ਅਤੇ 2025 ਵਿੱਚ 93 ਮੌਤਾਂ ਹੋਈਆਂ। ਲਗਭਗ 80 ਫ਼ੀਸਦੀ ਮ੍ਰਿਤਕ ਮਰਦ ਸਨ ਅਤੇ ਕਰੀਬ 40 ਫ਼ੀਸਦੀ ਮਾਮਲਿਆਂ ਵਿੱਚ ਨਸ਼ਾ ਜਾਂ ਸ਼ਰਾਬ ਵੀ ਇੱਕ ਕਾਰ ਸੀ।

ਇਸ ਲੇਖ ਨੂੰ ਸਾਂਝਾ ਕਰੋ: