ਮਿਸ਼ਨ ਮੈਮੋਰਿਅਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਰਾਤਰੀ ਬੰਦਸ਼ ਵਧੀ, ਨਿਵਾਸੀਆਂ ਵਿੱਚ ਚਿੰਤਾ

ਮਿਸ਼ਨ ਮੈਮੋਰਿਅਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਰਾਤ ਦੇ ਸਮੇਂ ਬੰਦਸ਼, ਜੋ 6 ਅਪ੍ਰੈਲ ਨੂੰ ਖਤਮ ਹੋਣੀ ਸੀ, ਹੁਣ ਵਧਾ ਕੇ 4 ਮਈ ਤੱਕ ਕਰ ਦਿੱਤੀ ਗਈ ਹੈ। ਫ੍ਰੇਜ਼ਰ ਹੈਲਥ ਦੇ ਅਨੁਸਾਰ ਇਹ ਫੈਸਲਾ ਸਟਾਫ਼ ਦੀ ਘਾਟ ਕਾਰਨ ਲਿਆ ਗਿਆ ਹੈ। ਇਸ ਦੌਰਾਨ ਐਮਰਜੈਂਸੀ ਵਿਭਾਗ ਸਿਰਫ਼ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹਾ ਰਹੇਗਾ।

ਸਿਹਤ ਅਧਿਕਾਰੀਆਂ ਮੁਤਾਬਕ ਨਰਸਿੰਗ ਸਟਾਫ਼ 24 ਘੰਟੇ ਮੌਜੂਦ ਰਹੇਗਾ ਤਾਂ ਜੋ ਮਰੀਜ਼ਾਂ ਦੀ ਟ੍ਰਾਇਏਜ ਕਰ ਸਕੇ ਅਤੇ ਜਰੂਰੀ ਹਾਲਾਤਾਂ ਵਿੱਚ ਉਨ੍ਹਾਂ ਨੂੰ ਨੇੜਲੇ ਹਸਪਤਾਲਾਂ ਜਿਵੇਂ ਐਬਟਸਫੋਰਡ ਜਾਂ ਮੈਪਲ ਰਿਜ਼ ਵੱਲ ਭੇਜਿਆ ਜਾ ਸਕੇ, ਜੋ ਕਰੀਬ 20 ਤੋਂ 30 ਮਿੰਟ ਦੀ ਦੂਰੀ ‘ਤੇ ਹਨ।

ਇਸ ਫੈਸਲੇ ਕਾਰਨ ਸਥਾਨਕ ਨਿਵਾਸੀਆਂ ਵਿੱਚ ਚਿੰਤਾ ਵਧ ਰਹੀ ਹੈ ਕਿਉਂਕਿ ਇਹ ਮਿਸ਼ਨ ਹਸਪਤਾਲ ਦੇ ਇਤਿਹਾਸ ਦੀ ਸਭ ਤੋਂ ਲੰਬੀ overnight closure ਮੰਨੀ ਜਾ ਰਹੀ ਹੈ। ਫ੍ਰੇਜ਼ਰ ਹੈਲਥ ਅਤੇ ਸੂਬਾ ਸਰਕਾਰ ਨੇ ਕਿਹਾ ਹੈ ਕਿ ਸਟਾਫ਼ ਦੀ ਭਰਤੀ ਅਤੇ ਰੋਕਥਾਮ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਮਿਸ਼ਨ ਦੇ ਮੇਅਰ ਪੌਲ ਹੋਰਨ ਨੇ ਕਿਹਾ ਕਿ ਇਹ ਸਿਰਫ਼ ਸਥਾਨਕ ਨਹੀਂ ਬਲਕਿ ਪੂਰੇ ਸਿਸਟਮ ਦੀ ਸਮੱਸਿਆ ਹੈ ਅਤੇ ਐਮਰਜੈਂਸੀ ਸੇਵਾਵਾਂ ਦੀ ਵਾਰ-ਵਾਰ ਬੰਦਸ਼ ਲੋਕਾਂ ਲਈ ਗੰਭੀਰ ਚੁਣੌਤੀ ਬਣ ਰਹੀ ਹੈ। ਫ੍ਰੇਜ਼ਰ ਹੈਲਥ ਦੇ ਅਨੁਸਾਰ ਮਿਸ਼ਨ ਮੈਮੋਰਿਅਲ ਹਸਪਤਾਲ ਦੀ ਐਮਰਜੈਂਸੀ ਵਿਭਾਗ ਵਿੱਚ ਰਾਤ ਦੇ ਸਮੇਂ ਹੋਣ ਵਾਲੀ ਬੰਦਸ਼ ਦੌਰਾਨ ਹਰ ਰਾਤ ਔਸਤਨ ਦੋ ਤੋਂ ਪੰਜ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ਵੱਲ ਭੇਜਿਆ ਜਾ ਰਿਹਾ ਹੈ। ਡਾ. ਪੌਲ ਥੇਰੋਨ ਦੇ ਅਨੁਸਾਰ ਮਿਸ਼ਨ ਮੈਮੋਰਿਅਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀਆਂ ਅਸਥਾਈ ਬੰਦਸ਼ਾਂ ਕਈ ਮਿਲਦੇ-ਜੁਲਦੇ ਦਬਾਅਾਂ ਦਾ ਨਤੀਜਾ ਹਨ

ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਡਾਕਟਰਾਂ ਨੇ ER ਛੱਡ ਕੇ ਪ੍ਰਾਇਮਰੀ ਕੇਅਰ, ਹੋਰ ਹਸਪਤਾਲਾਂ ਜਾਂ ਮਿਸ਼ਨ ਹਸਪਤਾਲ ਦੇ ਹੀ ਹੋਰ ਕਲੀਨਿਕਲ ਪ੍ਰੋਗਰਾਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਸਟਾਫ਼ ਦੀ ਘਾਟ ਹੋਰ ਵਧ ਗਈ ਹੈ।

ਇਸ ਲੇਖ ਨੂੰ ਸਾਂਝਾ ਕਰੋ: