ਮੈਟਰੋ ਵੈਂਕੂਵਰ ਵਿੱਚ ਬੇਘਰ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ, ਚਿੰਤਾ ਜਤਾਉਂਦੀ ਨਵੀਂ ਰਿਪੋਰਟ ਜਾਰੀ

ਮੈਟਰੋ ਵੈਂਕੂਵਰ ਵਿੱਚ homeless ਲੋਕਾਂ ਬਾਰੇ ਆਈ ਨਵੀਂ ਰਿਪੋਰਟ ਨੇ ਬਜ਼ੁਰਗਾਂ ਦੀ ਗਿਣਤੀ ਵਿੱਚ ਵਾਧੇ ਦੇ ਚਿੰਤਾਜਨਕ ਰੁਝਾਨ ਵੱਲ ਧਿਆਨ ਦਿਵਾਇਆ ਹੈ। ਰਿਪੋਰਟ ਮੁਤਾਬਕ, ਵੈਂਕੂਵਰ ਵਿੱਚ ਕੁੱਲ homeless ਆਬਾਦੀ ਵਿੱਚੋਂ 18 ਫੀਸਦੀ ਹਿੱਸਾ ਸੀਨੀਅਰਜ਼ ਦਾ ਹੈ।

ਯੂਨੀਅਨ ਗੌਸਪਲ ਮਿਸ਼ਨ ਦੇ ਨਿਕ ਵੇਲਜ਼ ਨੇ ਦੱਸਿਆ ਕਿ ਸ਼ੈਲਟਰਾਂ ਵਿੱਚ 70 ਤੋਂ 80 ਸਾਲ ਦੇ ਲੋਕ ਵੀ ਆ ਰਹੇ ਹਨ, ਜਿਸ ਨਾਲ ਸਟਾਫ਼ ਨੂੰ ਉਨ੍ਹਾਂ ਦੀ ਸੰਭਾਲ ਲਈ ਵੱਖਰੀ ਤਿਆਰੀ ਕਰਨੀ ਪੈਂਦੀ ਹੈ। ਉਨ੍ਹਾਂ ਮੁਤਾਬਕ, ਕੋਵਿਡ ਮਹਾਮਾਰੀ ਤੋਂ ਬਾਅਦ ਬਜ਼ੁਰਗਾਂ ਦੇ ਸ਼ੈਲਟਰ ਸੇਵਾਵਾਂ ਵੱਲ ਆਉਣ ਵਿੱਚ ਵੱਡਾ ਵਾਧਾ ਹੋਇਆ ਹੈ ਅਤੇ ਹੁਣ ਲਗਭਗ 30 ਤੋਂ 33 ਫੀਸਦੀ ਸ਼ੈਲਟਰ ਵਸਨੀਕ 55 ਸਾਲ ਤੋਂ ਉੱਪਰ ਦੇ ਹਨ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 40 ਫੀਸਦੀ homeless ਬਜ਼ੁਰਗਾਂ ਨੇ 55 ਸਾਲ ਦੀ ਉਮਰ ਤੋਂ ਬਾਅਦ ਪਹਿਲੀ ਵਾਰ homelessness ਦਾ ਸਾਹਮਣਾ ਕੀਤਾ। ਮਾਹਿਰਾਂ ਦਾ ਕਹਿਣਾ ਹੈ ਕਿ ਵਧ ਰਹੀਆਂ ਕਿਰਾਏ ਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਬਜ਼ੁਰਗਾਂ ਲਈ ਜੀਵਨ ਬਤੀਤ ਕਰਨਾ ਮੁਸ਼ਕਲ ਹੋ ਰਿਹਾ ਹੈ।

ਵੈਂਕੂਵਰ ਸਿਟੀ ਕੌਂਸਲਰ ਪੀਟ ਫ੍ਰਾਈ ਨੇ ਕਿਹਾ ਕਿ ਇਹ ਗੰਭੀਰ ਸਮੱਸਿਆ ਹੈ ਜਿਸ ਲਈ ਤੁਰੰਤ ਕਾਰਵਾਈ ਦੀ ਲੋੜ ਹੈ। ਸ਼ਹਿਰ ਨੇ ਪ੍ਰਾਂਤੀ ਅਤੇ ਕੇਂਦਰੀ ਸਰਕਾਰਾਂ ਨੂੰ ਆਮਦਨ ਸਹਾਇਤਾ ਵਧਾਉਣ ਅਤੇ ਬੇਘਰ ਲੋਕਾਂ ਲਈ ਨੈਵੀਗੇਸ਼ਨ ਸੈਂਟਰ ਬਣਾਉਣ ਦੀ ਮੰਗ ਕੀਤੀ ਹੈ, ਜੋ ਹਾਲੇ ਤੱਕ ਸਥਾਪਿਤ ਨਹੀਂ ਹੋਇਆ।

ਇਸ ਲੇਖ ਨੂੰ ਸਾਂਝਾ ਕਰੋ: