ਡਾਕਟਰੀ ਸਹਾਇਤਾ ਦੀ ਉਡੀਕ ਕਰਦੇ ਹੋਏ ਹੋਈਆਂ ਮੌਤਾਂ ਵਿੱਚ ਹੋਇਆ 64 ਪ੍ਰਤੀਸ਼ਤ ਦਾ ਵਾਧਾ

ਡਾ. ਅਲੇਕਸ ਚੋਚਿਨੋਵ ਅਤੇ ਉਨ੍ਹਾਂ ਦੇ ਸਹਿ-ਲੇਖਕਾਂ ਨੇ ਨਵੀਂ ਟਿੱਪਣੀ ਵਿੱਚ ਚੇਤਾਵਨੀ ਦਿੱਤੀ ਕਿ ਕੈਨੇਡਾ ਦੇ ਹਸਪਤਾਲਾਂ ਵਿੱਚ ਐਮਰਜੈਂਸੀ ਡਿਪਾਰਟਮੈਂਟਾਂ ਦੀ ਭਾਰੀ ਭੀੜ ਕਾਰਨ ਬੇਲੋੜੇ ਅਤੇ ਰੋਕੀਆਂ ਜਾ ਸਕਦੀਆਂ ਮੌਤਾਂ ਦੁਹਰਾਈਆਂ ਜਾ ਰਹੀਆਂ ਹਨ। ਹਰ ਸਾਲ ਲਗਭਗ 8,000 ਤੋਂ 15,000 ਕੈਨੇਡੀਅਨ ਐਮਰਜੈਂਸੀ ਰੂਮ ਦੀ ਭੀੜ ਕਾਰਨ ਮਰ ਰਹੇ ਹਨ।

ਹਸਪਤਾਲਾਂ ਵਿੱਚ ਰੋਗੀ ਕਈ ਘੰਟਿਆਂ ਤੱਕ ਇੰਤਜ਼ਾਰ ਕਰਦੇ ਹਨ, ਬੀਮਾਰ ਹੋ ਜਾਂਦੇ ਹਨ ਅਤੇ ਕਈ ਵਾਰੀ TREATMENT ਤੋਂ ਪਹਿਲਾਂ ਮਰ ਜਾਂਦੇ ਹਨ। ਇਹ ਮੌਤਾਂ ਜ਼ਿਆਦਾਤਰ ਹਾਰਟ ਰੋਗ ਜਾਂ sepsis ਕਾਰਨ ਹੁੰਦੀਆਂ ਹਨ।

ਇੱਕ ਨਵੀਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਪਿਛਲੇ ਪੰਜ ਸਾਲਾਂ ਵਿੱਚ medical procedures ਦੀ ਉਡੀਕ ਕਰਦੇ ਹੋਏ ਹੋਈਆਂ ਮੌਤਾਂ ਵਿੱਚ 64 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਐਮਰਜੈਂਸੀ ਡਿਪਾਰਟਮੈਂਟ ਹਰ ਰੋਜ਼ 100% ਤੋਂ ਵੱਧ ਸਮਰੱਥਾ ‘ਤੇ ਕੰਮ ਕਰ ਰਹੇ ਹਨ। ਬਹੁਤ ਸਾਰੀਆਂ ਬੈੱਡਾਂ ਭਰੀਆਂ ਹੋਈਆਂ ਹਨ, ਰੋਗੀ ਲੰਬੇ ਸਮੇਂ ਤੱਕ ਇੰਤਜ਼ਾਰ ਕਰਦੇ ਹਨ, ਜਿਸ ਨਾਲ ਡਾਇਗਨੋਸਿਸ ਦੇ ਵਿੱਚ ਦੇਰੀ, ਸਟਾਫ਼ ਦੀ ਥਕਾਵਟ, ਗਲਤੀਆਂ ਅਤੇ ਮੌਤਾਂ ਹੁੰਦੀਆਂ ਹਨ।

ਚੋਚਿਨੋਵ ਕਹਿੰਦੇ ਹਨ ਕਿ ਇਹ ਇੱਕ “ਲੁਕੀ ਹੋਈ ਮਹਾਂਮਾਰੀ” ਹੈ ਅਤੇ ਐਮਰਜੈਂਸੀ ਰੂਮ ਦੀ ਭੀੜ ਸਾਰੇ ਹਸਪਤਾਲਾਂ ਦੀ ਅਸਮਰੱਥਾ ਦਾ ਪ੍ਰਤੀਕ ਹੈ। ਉਹ ਆਖਦੇ ਹਨ ਕਿ ਜੇ ਲੋਕ ਇਸ ਸਿਸਟਮ ਦੀ ਨਿਰੰਤਰ ਅਸਫਲਤਾ ਦੇਖਦੇ ਰਹੇ, ਤਾਂ ਹਸਪਤਾਲੀ ਸੇਵਾਵਾਂ ਪ੍ਰਤੀ ਵਿਸ਼ਵਾਸ ਖ਼ਤਮ ਹੋ ਜਾਵੇਗਾ।

ਇਸ ਲੇਖ ਨੂੰ ਸਾਂਝਾ ਕਰੋ: